ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ। ਸਿਰਫ ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਸਲਮਾਨ ਖਾਨ ਵੀ ਉਸ ਦੇ ਨਿਸ਼ਾਨੇ ‘ਤੇ ਹੈ। ਮੌਕਾ ਮਿਲਣ ‘ਤੇ ਜ਼ਰੂਰ ਮਾਰਨਗੇ।
ਗੋਲਡੀ ਬਰਾੜ ਭਾਰਤ ਦਾ ਮੋਸਟ ਵਾਂਟੇਡ ਹੈਤੇ ਇੰਟਰਪੋਲ ਨੇ ਵੀ ਉਸ ਖਿਲਾਫ ਨੋਟਿਸ ਜਾਰੀ ਕੀਤਾ ਹੈ। ਗੋਲਡੀ ਬਰਾਰ ਨੇ ਇਹ ਵੀ ਦੱਸਿਆ ਕਿ ਉਸ ਨੇ ਹੱਤਿਆ ਆਖਿਰ ਕਿਉਂ ਕਰਾਈ ਸੀ। ਇੰਟਰਵਿਊ ਵਿਚ ਮੂਸੇਵਾਲਾ ਨੇ ਕਿਹਾ ਕਿ ਮੂਸੇਵਾਲਾ ਵਿਗੜਿਆ ਹੋਇਆ ਸੀ। ਉਸ ਕੋਲ ਪੈਸੇ ਬਹੁਤ ਜ਼ਿਆਦਾ ਹੋ ਗਏ ਸਨ, ਇਸ ਲਈ ਉਸ ਨੂੰ ਹੰਕਾਰ ਹੋ ਗਿਆ ਸੀ। ਮੂਸੇਵਾਲਾ ਕੋਲ ਪੈਸੇ ਦੀ ਪਾਵਰ ਦੇ ਨਾਲ ਨਾਲ ਸਿਆਸੀ ਤਾਕਤ ਵੀ ਕਾਫੀ ਜ਼ਿਆਦਾ ਸੀ। ਉਹ ਇਨ੍ਹਾਂ ਸਾਰਿਆਂ ਦਾ ਗਲਤ ਇਸਤੇਮਾਲ ਕਰਨ ਲੱਗਾ ਸੀ। ਗੋਲਡੀ ਬਰਾੜ ਨੇ ਕਿਹਾ ਕਿ ਇਹ ਬਹੁਤ ਸਾਰੇ ਕਾਰਨ ਸਨ ਮੂਸੇਵਾਲਾ ਨੂੰ ਮਾਰਨ ਦੇ।
ਮੂਸੇਵਾਲਾ ਨੇ ਸਾਡੇ ਕੁਝ ਪਰਸਨਲ ਨੁਕਸਾਨ ਵੀ ਕੀਤੇ ਸਨ, ਕੁਝ ਅਜਿਹੀਆਂ ਗਲਤੀਆਂ ਕੀਤੀਆਂ ਸਨ, ਜੋ ਮਾਫ ਕਰਨ ਲਾਇਕ ਨਹੀਂ ਸਨ. ਇਸ ਲਈ ਅਸੀਂ ਉਸ ਨੂੰ ਸਜ਼ਾ ਦੇ ਦਿੱਤੀ। ਅਸੀਂ ਉਸ ਨੂੰ ਸਬਕ ਸਿਖਾ ਦਿੱਤਾ। ਗੋਲਡੀ ਨੇ ਅੱਗੇ ਕਿਹਾ ਕਿ ਸਰਕਾਰ ਇਨਸਾਫ ਨਹੀਂ ਕਰਦੀ। ਇਕ ਅਮੀਰ ਆਦਮੀ, ਜਿਸ ਦੀ ਹਰ ਮਹੀਨੇ ਕਰੋੜਾਂ ਰੁਪਏ ਦੀ ਕਮਾਈ ਹੋਵੇ, ਜਿਸ ਦੇ ਨਾਲ ਐੱਸਐੱਸਪੀ, ਡੀਜੀਪੀ ਦਾ ਉਠਣਾ-ਬੈਠਣਾ ਹੋਵੇ, ਉਸ ਖਿਲਾਫ ਕੋਰਟ ਤੋਂ ਸਾਨੂੰ ਕੀ ਇਨਸਾਫ ਮਿਲੇਗਾ। ਇਸ ਲਈ ਅਸੀਂ ਖੁਦ ਹੀ ਸਜ਼ਾ ਦੇ ਦਿੱਤੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਜੋਗਿੰਦਰ ਜੋਗਾ ਦੀ ਮਾਨਸਾ ਕੋਰਟ ‘ਚ ਪੇਸ਼ੀ, ਮਿਲਿਆ 2 ਦਿਨ ਦਾ ਪੁਲਿਸ ਰਿਮਾਂਡ
ਦਾਊਦ ਇਬ੍ਰਾਹਿਮ ‘ਤੇ ਉਸ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਸਾਡੇ ਦੇਸ਼ ਵਿਚ ਬੰਬ ਧਮਾਕੇ ਕੀਤੇ, ਉਸ ਨਾਲ ਸਾਡੀ ਕੋਈ ਦੋਸਤੀ ਨਹੀਂ ਹੈ। ਬਰਾੜ ਨੇ ਦੱਸਿਆ ਕਿ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਉਸ ਦੀ ਗੱਲ ਹੁੰਦੀ ਸੀ। ਰਿੰਦਾ ਨੇ ਹੀ ਮੂਸੇਵਾਲਾ ਨਾਲ ਉਸ ਦਾ ਸਮਝੌਤਾ ਕਰਾਇਆ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਡਰੱਗਸ ਵਿਚ ਡੀਲ ਨਹੀਂ ਕਰਦਾ। ਹਾਲਾਂਕਿ ਉਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਤੋਂ ਇਨਕਾਰ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -: