ਅੰਮ੍ਰਿਤਸਰ ‘ਚ ਕਲਯੁੱਗੀ ਪੁੱਤਰ ਨੇ ਜਾਇਦਾਦ ਨੂੰ ਲੈ ਕੇ ਮਾਂ ਦੀ ਬੇਰਹਿਮੀ ਨਾਲ ਕੁੱਟਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਲੱਤਾਂ ਮਾਰਦਾ ਅਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹ ਬਜ਼ੁਰਗ ਔਰਤ ਦੀ ਨੂੰਹ ਉਸ ਨੂੰ ਬਚਾਉਣ ਦੀ ਬਜਾਏ ਬੈੱਡ ‘ਤੇ ਬੈਠ ਕੇ ਵੀਡੀਓ ਬਣਾ ਰਹੀ ਹੈ। ਅਜੇ ਤੱਕ ਔਰਤ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਨਹੀਂ ਦਿੱਤੀ ਹੈ।
ਵੀਡੀਓ ਅੰਮ੍ਰਿਤਸਰ ਦੇ ਜਵਾਲਾ ਅਸਟੇਟ ਨੇੜੇ ਸਥਿਤ ਸ਼ਿਵ ਨਗਰ ਕਲੋਨੀ ਦੀ ਦੱਸੀ ਜਾ ਰਹੀ ਹੈ। ਵੀਡੀਓ ਬਣਾਉਣ ਵਾਲੀ ਔਰਤ ਬਜ਼ੁਰਗ ਦੀ ਨੂੰਹ ਹੈ ਜੋ ਆਪਣੇ ਪਤੀ ਨੂੰ ਪੀੜਤਾ ਨੂੰ ਹੋਰ ਮਾਰਨ ਲਈ ਉਕਸਾਉਂਦੀ ਵੀ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਪੁੱਛ ਰਿਹਾ ਹੈ ਕਿ ਪੈਸੇ ਕਿੱਥੇ ਹਨ। ਇੰਨਾ ਹੀ ਨਹੀਂ ਔਰਤ ਬਜ਼ੁਰਗ ਨੂੰ ਪੁਲਿਸ ਕੋਲ ਜਾ ਕੇ ਸ਼ਿਕਾਇਤ ਕਰਨ ਦੀ ਗੱਲ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ : ਭਾਰਤੀਆਂ ਲਈ ਖੁਸ਼ਖਬਰੀ, ਦੀਵਾਲੀ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਹੋਵੇਗੀ ਛੁੱਟੀ
ਵੀਡੀਓ ‘ਚ ਜਦੋਂ ਮਾਂ ਹਮੇਸ਼ਾ ਲਈ ਘਰ ਛੱਡਣ ਦੀ ਗੱਲ ਕਰ ਰਹੀ ਹੈ ਤਾਂ ਪੁੱਤ ਉਸ ਨੂੰ ਜ਼ਿਆਦਾ ਮਾਰਦਾ ਹੈ ਅਤੇ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ। ਲੱਤਾਂ ਅਤੇ ਵਾਲਾਂ ਨੂੰ ਫੜ ਕੇ ਥੱਪੜ ਮਾਰਦਾ, ਕੁੱਟਦਾ ਹੈ। ਵੀਡੀਓ ‘ਚ ਪੁੱਤ ਜਾਇਦਾਦ ਦੀ ਗੱਲ ਵੀ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਜੇ ਉਸ ਨੂੰ ਰੋਟੀ ਨਹੀਂ ਦਿੰਦਾ ਤਾਂ ਉਸ ਦੀਆਂ ਭੈਣਾਂ ਆ ਜਾਂਦੀਆਂ ਹਨ। ਉਨ੍ਹਾਂ ਦੇ ਕਹਿਣ ‘ਤੇ ਰੋਟੀ ਦੇਣੀ ਪੈਂਦੀ ਹੈ, ਨਹੀਂ ਤਾਂ ਉਹ ਕਦੇ ਪੁੱਛੇ ਵੀ ਨਾ।
ਵੀਡੀਓ ‘ਚ ਨਜ਼ਰ ਆ ਰਹੀ ਔਰਤ ਆਪਣੇ ਬੇਟੇ ਦਾ ਜ਼ੁਲਮ ਝੱਲਣ ਲਈ ਮਜਬੂਰ ਹੈ। ਇੱਕੋ ਇੱਕ ਸਹਾਰਾ ਹੋਣ ਕਾਰਨ ਉਹ ਨਾ ਤਾਂ ਪੁਲਿਸ ਕੋਲ ਜਾ ਪਾ ਰਹੀ ਹੈ ਅਤੇ ਨਾ ਹੀ ਆਪਣੇ ਬੇਟੇ ਦੇ ਜ਼ੁਲਮਾਂ ਦਾ ਜਵਾਬ ਦੇਣ ਦੇ ਪਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: