ਚੰਡੀਗੜ੍ਹ ‘ਚ 58 ਸਾਲਾਂ ਔਰਤ ਨਾਲ ਆਟੋ ਚਾਲਕ ਤੇ ਉਸ ਦੇ ਸਾਥੀ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਔਰਤ ਨੂੰ ਆਟੋ ਤੋਂ ਬਾਹਰ ਸੁੱਟ ਕੇ ਫਰਾਰ ਹੋ ਗਏ। ਮਾਮਲੇ ‘ਚ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਆਟੋ ਚਾਲਕ ਦੋਸ਼ੀ ਸੁਰਿੰਦਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੂਜਾ ਦੋਸ਼ੀ ਅਰਵਿੰਦ ਫਰਾਰ ਹੈ।
ਜਾਣਕਾਰੀ ਮੁਤਾਬਕ ਮਹਿਲਾ ਕੈਂਬਾਵਾਲਾ ਇਲਾਕੇ ਤੋਂ ਪੰਚਕੂਲਾ ਸਥਿਤ ਸਾਕੇਤਦੀ ਮੰਦਰ ਜਾਣ ਲਈ ਕਿਸੇ ਤੋਂ ਲਿਫਟ ਮੰਗਣ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਆਟੋ ਚਾਲਕ ਆਪਣੇ ਦੋਸਤ ਨਾਲ ਮਹਿਲਾ ਕੋਲ ਆ ਗਿਆ। ਉਸ ਨੇ ਔਰਤ ਨੂੰ ਸਕੇਤੜੀ ਛੱਡਣ ਲਈ ਬੋਲਦਿਆਂ ਬੈਠਣ ਲਈ ਕਿਹਾ। ਇਸ ‘ਤੇ ਔਰਤ ਨੇ ਕਿਹਾ ਕਿ ਉਸ ਕੋਲ ਕਿਰਾਇਆ ਦੇਣ ਲਈ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ : ਟਵਿੱਟਰ ਨੂੰ Meta ਦੀ ਸਿੱਧੀ ਟੱਕਰ, ਲਾਂਚ ਕੀਤੀ Threads App, ਇੰਝ ਕਰੋ ਡਾਊਨਲੋਡ
ਇਸ ਤੋਂ ਬਾਅਦ ਇਨਸਾਨੀਅਤ ਦਾ ਹਵਾਲਾ ਦਿੰਦੇ ਹੋਏ ਦੋਸ਼ੀ ਔਰਤ ਨੂੰ ਆਟੋ ‘ਚ ਸਾਕੇਤੜੀ ਮੰਦਰ ਤੱਕ ਲੈ ਗਏ। ਉੱਥੇ ਔਰਤ ਮੰਦਰ ‘ਚ ਗਈ ਅਤੇ ਜਦੋਂ ਉਹ ਵਾਪਸ ਆਈ ਤਾਂ ਦੋਵੇਂ ਦੋਸ਼ੀ ਉਸ ਨੂੰ ਜ਼ਬਰਦਸਤੀ ਆਟੋ ‘ਚ ਬਿਠਾ ਕੇ ਜੰਗਲ ‘ਚ ਲੈ ਗਏ। ਦੋਸ਼ ਹੈ ਕਿ ਦੋਵਾਂ ਦੋਸ਼ੀਆਂ ਨੇ ਔਰਤ ਨਾਲ ਜਬਰ-ਜ਼ਨਾਹ ਕੀਤਾ ਅਤੇ ਕੁੱਟਮਾਰ ਕੀਤੀ। ਇਸ ਵਿੱਚ ਔਰਤ ਨੂੰ ਵੀ ਸੱਟ ਲੱਗੀ ਹੈ।
ਵੀਡੀਓ ਲਈ ਕਲਿੱਕ ਕਰੋ -: