ਡਿਜੀਟਲ ਯੁੱਗ ਵਿੱਚ ਗੱਲਬਾਤ ਦਾ ਤਰੀਕਾ ਦਿਨਦਿਨ ਬਦਲ ਰਿਹਾ ਹੈ। ਅੱਜ, ਲੋਕ ਸੰਦੇਸ਼ ਭੇਜਣ ਦੀ ਬਜਾਏ, ਇਮੋਜੀ ਅਤੇ GIF ਦੁਆਰਾ ਦੂਜਿਆਂ ਤੱਕ ਆਪਣੀ ਗੱਲ ਪਹੁੰਚਾਉਂਦੇ ਹਨ. ਅਸੀਂ ਸਾਰੀਆਂ ਸੋਸ਼ਲ ਮੀਡੀਆ ਐਪਾਂ ‘ਤੇ ਥੰਬਸ-ਅੱਪ ਇਮੋਜੀ ਦੀ ਬਹੁਤ ਵਰਤੋਂ ਕਰਦੇ ਹਾਂ। ਆਮ ਤੌਰ ‘ਤੇ ਅਸੀਂ ਸਾਰੇ ਇਸਦੀ ਵਰਤੋਂ ਉਦੋਂ ਕਰਦੇ ਹਾਂ ਜਦੋਂ ਅਸੀਂ ਕਿਸੇ ਚੀਜ਼ ਨਾਲ ਸਹਿਮਤ ਹੁੰਦੇ ਹਾਂ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਵਿੱਚ ਇੱਕ ਵਿਅਕਤੀ ਨੂੰ ਥੰਬਸ-ਅੱਪ ਰਿਐਕਸ਼ਨ ਭੇਜਣਾ ਮਹਿੰਗਾ ਪੈ ਗਿਆ ਅਤੇ ਉਸ ਨੂੰ 50 ਲੱਖ ਤੋਂ ਵੱਧ ਦਾ ਜੁਰਮਾਨਾ ਭਰਨਾ ਪਿਆ।
ਕੈਨੈਡਾ ਦੀ ਇੱਕ ਕੋਰਟ ਦੇ ਜੱਜ ਨੇ Thumbs-up ਇਮੋਜੀ ਨੂੰ ਸਿਗਨੇਚਰ ਵਾਂਗ ਮੰਨਿਆ ਹੈ ਅਤੇ ਇਸੇ ਕਰਕੇ ਕੋਰਟ ਨੇ ਇੱਕ ਵਿਅਕਤੀ ਨੂੰ 50 ਲੱਖ ਦਾ ਫਾਈਨ ਭਰਨ ਲਈ ਕਿਹਾ ਹੈ। ਕੈਨੇਡਾ ਦੇ ਸਸਕੇਚੇਵਾਨ ਵਿੱਚ ਕਿੰਗਸ ਬੈਂਚ ਦੀ ਅਦਾਲਤ ਨੇ ਹਾਲ ਹੀ ‘ਚ ਸਾਊਥ ਵੈਸਟ ਟਰਮਿਨਲ ਦੇ ਇੱਕ ਅਨਾਜ ਖਰੀਦਾਰ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕੀਤੀ ਜਿਸ ਵਿੱਚ ਬੈਂਚ ਨੇ ਇਹ ਫੈਸਲਾ ਸੁਣਾਇਆ। ਦਰਅਸਲ, ਹੋਇਆ ਇਹ ਹੈ ਕਿ ਇੱਕ ਅਨਾਜ ਖਰੀਦਦਾਰ ਨੇ ਮਾਰਚ 2021 ਵਿੱਚ ਇੱਕ ਕਿਸਾਨ ਨੂੰ ਇੱਕ ਮੈਸੇਜ ਭੇਜਿਆ ਸੀ ਜਿਸ ਵਿੱਚ ਖਰੀਦਦਾਰ ਨੇ ਲਿਖਿਆ ਕਿ ਕੰਪਨੀ 12.73 ਡਾਲਰ ਪ੍ਰਤੀ ਬੁਸ਼ੇਲ ਦੀ ਕੀਮਤ ‘ਤੇ 86 ਟਨ Flax ਖਰੀਦਣ ਵਿੱਚ ਦਿਲਚਸਪੀ ਰਖਦੀ ਹੈ।
ਅਨਾਜ ਖਰੀਦਦਾਰ Kent Mickleborough ਨੇ Chris Achter ਨਾਂ ਦੇ ਕਿਸਾਨ ਨਾਲ ਫ਼ੋਨ ਰਾਹੀਂ ਸੰਪਰਕ ਕੀਤਾ ਅਤੇ ਫ਼ੋਨ ‘ਤੇ ਮੈਸੇਜ ਭੇਜ ਕੇ ਉਸ ਨੂੰ ਠੇਕੇ ਦਾ ਜਵਾਬ ਦੇਣ ਲਈ ਕਿਹਾ। ਇਸ ‘ਤੇ ਕਿਸਾਨ ਨੇ Thumbs-up ਇਮੋਜੀ ਰਾਹੀਂ ਪ੍ਰਤੀਕਿਰਿਆ ਦਿੱਤੀ। ਜਦੋਂ ਡਿਲੀਵਰੀ ਦੀ ਵਾਰੀ ਆਈ ਤਾਂ ਕਿਸਾਨ ਨੇ ਫਲੈਕਸ ਦੀ ਡਿਲੀਵਰੀ ਨਹੀਂ ਕੀਤੀ ਅਤੇ ਫਿਰ ਇਸ ਦੀ ਕੀਮਤ ਵਧ ਗਈ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਨਾਲ ਲੜਨ ਲੱਗੇ। Kent ਨੇ ਕਿਹਾ ਕਿ Chris ਨੇ ਮੈਸੇਜ ਦਾ ਜਵਾਬ ਦਿੱਤਾ ਸੀ, ਜਿਸਦਾ ਮਤਲਬ ਹੈ ਕਿ ਡੀਲ ਓਕੇ ਸੀ। ਪਰ ਕਿਸਾਨ ਨੇ ਕਿਹਾ ਕਿ ਉਹ ਸਿਰਫ ਇਮੋਜੀ ਰਾਹੀਂ ਦੱਸਣਾ ਚਾਹੁੰਦਾ ਸੀ ਕਿ ਕਾਂਟ੍ਰੈਕਟ ਮਿਲ ਚੁੱਕਾ ਹੈ।
ਇਹ ਵੀ ਪੜ੍ਹੋ : 107 ਸਾਲਾਂ ਬਾਅਦ ਪੈਰਿਸ ਦੀ ਬੈਸਟਿਲ ਡੇ ਪਰੇਡ ‘ਚ ਸ਼ਾਮਲ ਹੋਵੇਗੀ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ
ਇਸ ਮਾਮਲੇ ‘ਚ ਫੈਸਲਾ ਸੁਣਾਉਂਦੇ ਹੋਏ ਜਸਟਿਸ ਕੀਨ ਨੇ ਕਿਸਾਨ ‘ਤੇ 61,641 ਡਾਲਰ ਯਾਨੀ 50 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ। ਜੱਜ ਨੇ ਆਪਣੇ ਫੈਸਲੇ ਦਾ ਸਮਰਥਨ ਕਰਨ ਲਈ Dictionary.com ਤੋਂ ਇਮੋਜੀ ਦੀ ਪਰਿਭਾਸ਼ਾ ਦੀ ਵਰਤੋਂ ਕੀਤੀ। Dictionary.com ਮੁਤਾਬਕ ਇਮੋਜੀ ਡਿਜੀਟਲ ਸੰਚਾਰ ਵਿੱਚ ਸਮਝੌਤਾ, ਪ੍ਰਵਾਨਗੀ ਜਾਂ ਉਤਸ਼ਾਹ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਜਸਟਿਸ ਕੀਨ ਨੇ ਮੰਨਿਆ ਕਿ ਇਹ ਪਰਿਭਾਸ਼ਾ ਅਧਿਕਾਰਤ ਨਹੀਂ ਹੋ ਸਕਦੀ ਪਰ ਇਹ ਇਮੋਜੀ ਉਸ ਦੀ ਸਮਝ ਮੁਤਾਬਕ ਹੈ ਅਤੇ ਇਸ ਲਈ ਉਸ ਨੇ ਇਕਰਾਰਨਾਮਾ ਪੂਰਾ ਨਾ ਕਰਨ ਲਈ ਕਿਸਾਨ ‘ਤੇ 50 ਲੱਖ ਦਾ ਜੁਰਮਾਨਾ ਲਗਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: