ਕੇਂਦਰ ਨੇ ਦੇਸ਼ ਭਰ ਵਿਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਪਲਾਨ ਤਿਆਰ ਕੀਤਾ ਹੈ। ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਨੇ ਨੈਸ਼ਨਲ ਐਗਰੀਕਲਚਰ ਕੋ-ਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਤੋਂ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਖਰੀਦਣ ਤੇ ਉਨ੍ਹਾਂ ਖੇਤਰਾਂ ਵਿਚ ਵੰਡਣ ਨੂੰ ਕਿਹਾ ਹੈ ਜਿਥੇ ਟਮਾਟਰ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।
ਦੇਸ਼ ਵਿਚ ਜ਼ਿਆਦਾਤਰ ਹਿੱਸਿਆਂ ‘ਤੇ ਟਮਾਟਰ ਦੀਆਂ ਕੀਮਤਾਂ 100 ਰੁਪਏ ਦੇ ਪਾਰ ਪਹੁੰਚ ਗਈਆਂ ਹਨ। ਸਰਕਾਰ ਨੇ ਕਿਹਾ ਕਿ ਜਿਥੇ ਟਮਾਟਰ ਦਾਇਹ ਤਾਜ਼ਾ ਸਟਾਕ ਜਾਰ ਕੀਤਾ ਜਾਵੇਗਾ ਉਨ੍ਹਾਂ ਦੀ ਪਛਾਣ ਪਿਛਲੇ ਇਕ ਮਹੀਨੇ ਵਿਚ ਰਿਟੇਲ ਕੀਮਤ ਵਿਚ ਵਧਣ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਪ੍ਰੋਸੈਸ ਵਿਚ ਖਪਤ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ ਮਤਲਬ ਜਿਥੇ ਖਪਤ ਜ਼ਿਆਦਾ ਹੈ ਉਥੇ ਇਸ ਦੀ ਸਪਲਾਈ ਵੀ ਜ਼ਿਆਦਾ ਕੀਤੀ ਜਾਵੇਗੀ।
ਸਰਕਾਰ ਨੇ ਦੱਸਿਆ ਕਿ ਦਿੱਲੀ-NCR ਵਿਚ ਕੰਜ਼ਿਊਮਰਸ ਲਈ ਫ੍ਰੈਸ਼ ਸਟਾਕ ਯਾਨੀ 14 ਜੁਲਾਈ ਤੋਂ ਉਪਲਬਧ ਕਰਾਇਆ ਜਾਵੇਗਾ ਜੋ ਸ਼ੁੱਕਰਵਾਰ ਨੂੰ ਘੱਟ ਰੇਟ ਤੇ ਟਮਾਟਰ ਖਰੀਦ ਸਕਣਗੇ।
ਟਮਾਟਰ ਦਾ ਉਤਪਾਦਨ ਲਗਭਗ ਹਰ ਭਾਰਤੀ ਸੂਬੇ ਵਿਚ ਹੁੰਦਾ ਹੈ। ਦੱਖਣੀ ਤੇ ਪੱਛਮੀ ਖੇਤਰਾਂ ਵਿਚ ਦੇਸ਼ ਦੇ ਕੁੱਲ ਉਤਪਾਦਨ ਵਿਚ ਲਗਭਗ 60 ਫੀਸਦੀ ਯੋਗਦਾਨ ਹੁੰਦਾ ਹੈ। ਇਨ੍ਹਾਂ ਖੇਤਰਾਂ ਤੋਂ ਹੋਏ ਜ਼ਿਆਦਾ ਉਤਪਾਦਨ ਦਾ ਇਸਤੇਮਾਲ ਭਾਰਤ ਦੇ ਹੋਰ ਹਿੱਸਿਆਂ ਵਿਚ ਟਮਾਟਰ ਦੀ ਨਿਰੰਤਰ ਸਪਲਾਈ ਨੂੰ ਨਿਸ਼ਚਿਤ ਕਰਨ ਲਈ ਕਿਹਾ ਜਾਂਦਾ ਹੈ।
ਵੱਖ-ਵੱਖ ਖੇਤਰਾਂ ਵਿਚ ਮੌਸਮ ਦੇ ਹਿਸਾਬ ਨਾਲ ਉਤਪਦਨ ਦੀ ਮਾਤਰਾ ਘੱਟ-ਜ਼ਿਆਦਾ ਹੁੰਦੀ ਰਹਿੰਦੀ ਹੈ। ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿਚ ਟਮਾਟਰ ਦਾ ਜ਼ਿਆਦਾ ਉਤਪਾਦਨ ਦਸੰਬਰ ਤੋਂ ਫਰਵਰੀ ਦੇ ਵਿਚ ਹੁੰਦਾ ਹੈ। ਜੁਲਾਈ-ਅਗਸਤ ਅਤੇ ਅਕਤੂਬਰ-ਨਵੰਬਰ ਵਿਚ ਟਮਾਟਰ ਦਾ ਉਤਪਾਦਨ ਘੱਟ ਹੁੰਦਾ ਹੈ। ਜੁਲਾਈ ਵਿਚ ਮਾਨਸੂਨ ਸ਼ੁਰੂ ਹੋਣ ਨਾਲ ਟਮਾਟਰ ਦੇ ਉਤਪਾਦਨ ਵਿਚ ਕਮੀ ਆਉਂਦੀ ਹੈ ਤੇ ਕੀਮਤਾਂ ਵੱਧ ਜਾਂਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਨਾਲ ਭਾਰੀ ਨੁਕਸਾਨ, CM ਮਾਨ ਬੋਲੇ-‘ਇਕ-ਇਕ ਪੈਸੇ ਦੀ ਭਰਪਾਈ ਕਰੇਗੀ ਸਰਕਾਰ’
ਸਰਕਾਰ ਨੇ ਕਿਹਾ ਕਿ ਦਿੱਲੀ ਤੇ ਆਸ-ਪਾਸ ਦੇ ਸ਼ਹਿਰਾਂ ਨੂੰ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ਤੋਂ ਸਟਾਕ ਮਿਲ ਰਿਹਾ ਹੈ। ਕਈ ਸੂਬਿਆਂ ਵਿਚ ਟਮਾਟਰ ਦੀ ਸਪਲਾਈ ਗੁਜਰਾਤ, ਮੱਧਪ੍ਰਦੇਸ਼, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਤੋਂ ਹੋ ਰਹੀ ਹੈ। ਮਹਾਰਾਸ਼ਟਰ ਤੇ ਮੱਧਪ੍ਰਦੇਸ਼ ਤੋਂ ਜਲਦ ਹੀ ਨਵੀਂ ਫਸਲ ਦੇ ਆਉਣ ਦੀ ਉਮੀਦ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕੀਮਤਾਂ ਘੱਟ ਹੋ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: