ਖੰਨਾ ਵਿਚ ਨੈਸ਼ਨਲ ਹਾਈਵੇ ‘ਤੇ ਪੈਟਰੋਲ ਪੰਪ ਨੇੜਿਓਂ ਟਰੱਕ ਚੋਰੀ ਹੋ ਗਿਆ। ਇਸ ਟਰੱਕ ਵਿਚ 18 ਲੱਖ ਦਾ ਸਰੀਆ ਲੱਦਿਆ ਹੋਇਆ ਸੀ। ਟਰੱਕ ਨੂੰ ਮਾਸਟਰ-ਕੀ ਨਾਲ ਚੋਰੀ ਕੀਤਾ ਗਿਆ ਜਿਸ ਦੇ ਬਾਅਦ ਟਰੱਕ ਵਿਚ ਲੋਡ ਸਰੀਏ ਨੂੰ ਵੇਚਣ ਦੀ ਫਿਰਾਕ ਵਿਚ ਘੁੰਮ ਰਹੇ ਮੁਲਜ਼ਮਾਂ ਨੂੰ ਪੁਲਿਸ ਨੇ 8 ਕਿਲੋਮੀਟਰ ਦੂਰੀ ‘ਤੇ ਗ੍ਰਿਫਤਾਰ ਕਰ ਲਿਆ। ਮਾਸਟਰਮਾਈਂਡ ਤੇ ਉਸ ਦਾ ਸਾਥੀ ਫੜੇ ਗਏ ਹਨ। ਇਨ੍ਹਾਂ ਤੋਂ ਟਰੱਕ ਤੇ ਸਰੀਆ ਦੋਵੇਂ ਬਰਾਮਦ ਕੀਤੇ ਗਏ।
ਡੀਐੱਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਭੱਟੀਆਂ ਦਾ ਰਹਿਣ ਵਾਲਾ ਡਰਾਈਰ ਕੁਲਦੀਪ ਸਿੰਘ ਟਰੱਕ ਵਿਚ ਸਰੀਆ ਲੋਡ ਕਰਕੇ ਮੰਡੀ ਗੋਬਿੰਦਗੜ੍ਹ ਤੋਂ ਲਿਆਇਆ ਸੀ। ਸਰੀਆ ਲੁਧਿਆਣਾ ਛੱਡਣਾ ਸੀ। ਰਾਤ ਸਮੇਂ ਕੁਲਦੀਪ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਪੈਟਰੋਲ ਪੰਪ ਨੇੜੇ ਟਰੱਕ ਖੜ੍ਹਾ ਕਰ ਦਿੱਤਾ। ਉਥੋਂ ਟਰੱਕ ਚੋਰੀ ਹੋ ਗਿਆ ਜਿਸ ਦੀ ਸ਼ਿਕਾਇਤ ਕੁਲਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ।
ਪੁਲਿਸ ਨੇ ਪੂਰੇ ਜ਼ਿਲ੍ਹੇ ਨੂੰ ਤੁਰੰਤ ਸੀਲ ਕਰਦੇ ਹੋਏ ਬੀਜਾ ਚੌਕ ਤੋਂ ਟਰੱਕ ਬਰਾਮਦ ਕੀਤਾ। ਮੌਕੇ ਤੋਂ ਫਰੀਦਾਬਾਦ ਦੇ ਰਹਿਣ ਵਾਲੇ ਤਰੁਣ ਸਿੰਘ ਤੇ ਉਸ ਦੇ ਸਾਥੀ ਅਸ਼ੋਕ ਕੁਮਾਰ ਵਾਸੀ ਬਿਹਾਰ ਨੂੰ ਫੜਿਾ ਗਿਆ।
ਇਹ ਵੀ ਪੜ੍ਹੋ : ਹਿਮਾਚਲ ਦੇ ਮਨਾਲੀ ‘ਚ ਫਟਿਆ ਬੱਦਲ, ਸੜਕ ‘ਤੇ ਆਇਆ ਮਲਬਾ, ਨੁਕਸਾਨੇ ਗਏ ਕਈ ਵਾਹਨ
ਪੁਲਿਸ ਪੁੱਛਗਿਛ ਵਿਚ ਪਤਾ ਲੱਗਾ ਕਿ ਚੋਰੀ ਦਾ ਮਾਸਟਰਮਾਈਂਡ ਤਰੁਣ ਸਿੰਘ ਹੈ ਜੋ ਕਿ ਚਾਬੀਆਂ ਆਪਣੇ ਕੋਲ ਰੱਖਦਾ ਹੈ। ਮਾਸਟਰ ਕੀ ਨਾਲ ਉਹ ਆਪਣੇ ਸਾਥੀਆਂ ਸਣੇ ਵਾਹਨ ਚੋਰੀ ਕਰਦਾ ਹੈ। ਅਜਿਹੇ ਹੀ 5 ਕੇਸ ਤਰੁਣ ਸਿੰਘ ਖਿਲਾਫ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਤਰੁਣ ਨੇ ਮਾਸਟਰ-ਕੀ ਨਾਲ ਹੀ ਸਰੀਏ ਨਾਲ ਭਰਿਆ ਟਰੱਕ ਚੋਰੀ ਕੀਤਾ ਸੀ। ਸਿਰਫ 2 ਮਿੰਟ ਵਿਚ ਹੀ ਚਾਬੀ ਲਗਾ ਕੇ ਉਹ ਟਰੱਕ ਲੈ ਕੇ ਫਰਾਰ ਹੋ ਗਏ ਸਨ। ਹੋਰ ਕਈ ਖੁਲਾਸੇ ਜਾਂਚ ਵਿਚ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: