ਜਲੰਧਰ ਸ਼ਹਿਰ ਵਿੱਚ ਇੱਕ ਪਾਸੇ ਜਿੱਥੇ ਸ਼ਾਂਤਮਈ ਬੰਦ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਗੁੰਡਾਗਰਦੀ ਦੀ ਵੀਡੀਓ ਨੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸ਼ਹਿਰ ਵਿੱਚ ਬੰਦ ਦੌਰਾਨ ਸ਼ਰਾਰਤੀ ਅਨਸਰ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਗੁੰਡਾਗਰਦੀ ਦਾ ਨਾਚ ਕਰਦੇ ਹੋਏ ਸਭ ਤੋਂ ਪਹਿਲਾਂ ਅਵਤਾਰ ਨਗਰ ਦੇ ਸਰਕਾਰੀ ਸਕੂਲ ਵਿੱਚ ਪੁੱਜੇ। ਉਸ ਤੋਂ ਬਾਅਦ ਗੁੰਡਾਗਰਦੀ ਕਰਦੇ ਹੋਏ ਖੁੱਲ੍ਹੀਆਂ ਦੁਕਾਨਾਂ ‘ਚ ਵੜ ਗਏ।
ਸ਼ਹਿਰ ਦੇ ਅਬਾਦਪੁਰਾ ਦੇ ਇੱਕ ਨਿੱਜੀ ਸਕੂਲ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਗੁੰਡੇ ਦਾਖਲ ਹੋਏ। ਭਾਵੇਂ ਸਕੂਲ ਵਿੱਚ ਬੱਚੇ ਨਹੀਂ ਸਨ ਪਰ ਦਫ਼ਤਰ ਵਿੱਚ ਕੰਮ ਨਿਪਟਾਉਣ ਆਏ ਪ੍ਰਿੰਸੀਪਲ ਐਸਆਰ ਕਟਾਰੀਆ ’ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੇ ਸਿਰ-ਗਰਦਨ ਅਤੇ ਬਾਹਾਂ ‘ਤੇ ਬੁਰੀ ਤਰ੍ਹਾਂ ਕੱਟਿਆ ਗਿਆ ਸੀ। ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਪ੍ਰਿੰਸੀਪਲ ਕਟਾਰੀਆ ਦੇ ਬਿਆਨ ਦਰਜ ਕਰਨ ਲਈ ਨਿੱਜੀ ਹਸਪਤਾਲ ਗਈ ਸੀ ਪਰ ਡਾਕਟਰਾਂ ਨੇ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਬੋਲਣ ਤੋਂ ਮਨ੍ਹਾ ਕੀਤਾ ਹੋਆ ਹੈ। ਉਨ੍ਹਾਂ ਨੂੰ ਬੋਲਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਸ਼ਹਿਰ ‘ਚ ਬੰਦ ਦੌਰਾਨ ਹੋਈ ਇਸ ਗੁੰਡਾਗਰਦੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਉਹ ਸਾਰੇ ਨੌਜਵਾਨ ਉਮਰ ਹਲਕੀ ਉਮਰ ਦੇ ਹਨ ਅਤੇ ਅਜੇ ਵੀ ਸਕੂਲ ਜਾਂ ਕਾਲਜ ਜਾਂਦੇ ਜਾਪਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਬੰਦ ਨੂੰ ਲੈ ਕੇ ਸ਼ਹਿਰ ਵਿੱਚ ਥਾਂ-ਥਾਂ ਪੁਲਿਸ ਤਾਇਨਾਤ ਸੀ ਪਰ ਇਸ ਦੇ ਬਾਵਜੂਦ ਗੁੰਡਾਗਰਦੀ ਬਿਲਕੁਲ ਖਾਕੀ ਦੇ ਨੱਕ ਹੇਠ ਹੋਈ।
ਇਹ ਵੀ ਪੜ੍ਹੋ : ਲੁਧਿਆਣਾ : ਸਟੇਸ਼ਨ ਤੋਂ ਗੋਦਾਮ ਦੇ ਰਾਹ ‘ਚ ਟਨਾਂ ਦਾ ਸਟੀਲ ਚੋਰੀ, ਟਰਾਂਸਪੋਰਟਰ ਮਹੀਨਿਆਂ ਤੋਂ ਲਾ ਰਿਹਾ ਸੀ ਚੂਨਾ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਹਥਿਆਰ ਲੈ ਕੇ ਸਕੂਲ ‘ਚ ਦਾਖਲ ਹੋਏ ਗੁੰਡਾ ਅਨਸਰ ਸਕੂਲ ਦੇ ਅਧਿਆਪਕਾਂ ਨੂੰ ਸਕੂਲ ਬੰਦ ਕਰਨ ਦੀਆਂ ਧਮਕੀਆਂ ਦਿੰਦੇ ਸੁਣੇ ਜਾ ਰਹੇ ਹਨ। ਕਲਾਸ ਰੂਮ ਵਿੱਚ ਜਾ ਕੇ ਬੱਚਿਆਂ ਨੂੰ ਸਕੂਲ ਤੋਂ ਘਰ ਜਾਣ ਲਈ ਕਹਿ ਕੇ ਸਕੂਲ ਖਾਲੀ ਕਰਨ ਲਈ ਕਿਹਾ। ਦੱਸ ਦੇਈਏ ਕਿ ਪੰਜਾਬ ਬੰਦ ਦੌਰਾਨ ਜਿੱਥੇ ਨਿੱਜੀ ਸਕੂਲ ਬੰਦ ਰਹੇ, ਉੱਥੇ ਹੀ ਸਰਕਾਰੀ ਵਿੱਦਿਅਕ-ਸਿਖਲਾਈ ਅਦਾਰੇ ਹੋਰਨਾਂ ਦਿਨਾਂ ਵਾਂਗ ਖੁੱਲ੍ਹੇ ਰਹੇ।
ਵੀਡੀਓ ਲਈ ਕਲਿੱਕ ਕਰੋ -: