ਲੁਧਿਆਣਾ ਵਿੱਚ ਇੱਕ ਵਾਰ ਫਿਰ ਚਾਇਨਾ ਡੋਰ ਦਾ ਕਹਿਰ ਵੇਖਣ ਨੂੰ ਮਿਲਿਆ। ਇਥੇ ਅਬਦੁੱਲਾਪੁਰ ਬਸਤੀ ‘ਚ ਪਲਾਸਟਿਕ ਦੇ ਡੋਰ ਨਾਲ ਬਾਈਕ ਸਵਾਰ ਦਾ ਗਲਾ ਕੱਟ ਗਿਆ। ਇਸ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਵੱਲੋਂ ਉਸ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇੱਥੇ ਡਾਕਟਰ ਨੇ ਉਸਦੀ ਸਾਹ ਦੀ ਨਾੜੀ ਦੀ ਉਪਰਲੀ ਪਰਤ ਨੂੰ ਕੱਟਣ ‘ਤੇ 60 ਟਾਂਕੇ ਲਗਾਏ।
ਜ਼ਖਮੀ ਦੀ ਪਛਾਣ ਰਾਜੇਸ਼ ਸਿੰਗਲਾ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਸ਼ਿਵਪੁਰੀ ਮੰਦਰ ਜਾ ਰਿਹਾ ਸੀ ਉਦੋਂ ਪਲਾਸਟਿਕ ਦੀ ਡੋਰ ਨਾਲ ਉਸ ਦਾ ਗਲਾ ਵੱਢਿਆ ਗਿਆ।
ਇਲਾਜ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਹ ਰਾਜੇਸ਼ ਦਾ ਦੂਜਾ ਜਨਮ ਹੈ। ਉਸ ਦੀ ਗਰਦਨ ‘ਤੇ 60 ਟਾਂਕੇ ਲੱਗਣ ਤੋਂ ਬਾਅਦ ਉਸ ਨੂੰ ਬਚਾਇਆ ਜਾ ਸਕਿਆ। ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਵਿਚ ਇਕੱਲਾ ਹੈ, ਉਸ ਦਾ ਇਕ ਪੁੱਤਰ ਹੈ, ਜਦਕਿ ਉਸ ਦੀ ਪਤਨੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ‘ਭਾਰਤ-ਪਾਕਿ ਵੰਡ ‘ਚ ਮਾਰੇ ਗਏ ਲੋਕਾਂ ਲਈ ਹਰ ਸਾਲ ਰੱਖੇ ਜਾਣਗੇ ਪਾਠ’- ਸ੍ਰੀ ਅਕਾਲ ਜਥੇਦਾਰ ਦਾ ਐਲਾਨ
ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਲਾਸਟਿਕ ਦੇ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕ ਇਸ ਕਾਤਲ ਧਾਗੇ ਨਾਲ ਮਰ ਰਹੇ ਹਨ।
ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਡੋਰ ਦੇ 62 ਗੱਟੂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ 15 ਅਗਸਤ ਨੂੰ ਚੈਕਿੰਗ ਮੁਹਿੰਮ ਚਲਾਈ ਸੀ। ਇਸ ਦੌਰਾਨ ਮੁਖਬਰ ਨੇ ਪ੍ਰਤਾਪ ਚੌਕ ‘ਚ ਮੌਜੂਦ ਪੁਲਿਸ ਨੂੰ ਸੂਚਨਾ ਦਿੱਤੀ। ਇਸ ’ਤੇ ਪੁਲਿਸ ਨੇ ਵਿਸ਼ਵਕਰਮਾ ਕਾਲੋਨੀ ਵਿੱਚ ਛਾਪਾ ਮਾਰ ਕੇ ਮੁਲਜ਼ਮ ਕਰਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: