ਤਰਨਤਾਰਨ ਵਿਚ 3 ਸਾਲ ਦੇ ਪੁੱਤ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟੇ ਵਿਚ ਸੁਲਝਾ ਦਿੱਤਾ ਸੀ ਪਰ ਪੁੱਤ ਦਾ ਕਤਲ ਕਿਉਂ ਕੀਤਾ ਇਹ ਗੱਲ ਕੋਈ ਸਮਝ ਨਹੀਂ ਸਕਿਆ ਸੀ। ਬੇਟੇ ਦਾ ਕਤਲ ਕਰਨ ਵਾਲੇ ਪਿਓ ਨੇ ਕੈਮਰੇ ਸਾਹਮਣੇ ਆਕੇ ਹੁਣ ਇਸ ਦਾ ਕਾਰਨ ਖੁਦ ਦੀ ਗਰੀਬੀ ਨੂੰ ਦੱਸਿਆ ਹੈ। 3ਸਾਲ ਦੇ ਗੁਰਸੇਵਕ ਨੂੰ ਕਤਲ ਕਰਨ ਦੇ ਬਾਅਦ ਪਿਤਾ ਅੰਗਰੇਜ਼ ਸਿੰਘ ਖੁਦ ਵੀ ਆਤਮਹੱਤਿਆ ਕਰਨਾ ਚਾਹੁੰਦਾ ਸੀ ਪਰ ਉਸ ਦੀ ਹਿੰਮਤ ਨਹੀਂ ਹੋਈ।
ਅੰਗਰੇਜ਼ ਸਿੰਘ ਨੇ ਕਿਹਾ ਕਿ ਮੈਂ ਦਿਹਾੜੀ ਕਰਦਾ ਹਾਂ। ਮੇਰੇ ਕੋਲ ਸਿਰਫ 2 ਕਿੱਲੇ ਜ਼ਮੀਨ ਹੈ। ਕੁਝ ਦਿਨ ਪਹਿਲਾਂ ਮੈਂ ਘਰ ਗਿਆ ਤਾਂ ਪੁੱਤ ਨੇ ਕਿਹਾ ਕਿ ਮੈਂ ਵੀ ਦਿਹਾੜੀ ਕਰਾਂਗਾ। ਇਸ ਦੇ ਬਾਅਦ ਮੇਰਾ ਦਿਮਾਗ ਖਰਾਬ ਹੋ ਗਿਆ। ਮੈਂ ਆਪਣੇ ਪੁੱਤਰ ਨਾਲ ਬਹੁਤ ਪਿਆਰ ਕਰਦਾ ਹਾਂ। ਗੁੱਡੀ (ਬੱਚੇ ਦੀ ਮਾਂ) ਤੇ ਮੈਂ ਪੁੱਤਰ ਬਿਨਾਂ ਸਾਹ ਵੀ ਨਹੀਂ ਲੈਂਦੇ ਸੀ। ਮੇਰੇ ਦਿਮਾਗ ਵਿਚ ਇਹੀ ਗੱਲ ਵਾਰ-ਵਾਰ ਆਉਣ ਲੱਗੀ, ਮੇਰਾ ਪੁੱਤ ਦਿਹਾੜੀ ਕਰੇਗਾ। ਪਹਿਲਾਂ ਮੈਂ ਆਪ ਮਰਨ ਦੀ ਵੀ ਕੋਸ਼ਿਸ਼ ਕਰ ਰਿਹਾ ਸੀ ਬਾਅਦ ਵਿਚ ਪੁੱਤਰ ਨੂੰ ਮਾਰ ਦਿੱਤਾ।
ਉਸ ਦਾ ਰੱਸੀ ਨਾਲ ਗਲਾ ਘੁੱਟ ਦਿੱਤੇ ਤੇ ਫਿਰ ਨਾਲੇ ਵਿਚ ਸੁੱਟ ਆਇਆ। ਮੈਨੂੰ ਪਤਾ ਨਹੀਂ ਲੱਗਾ ਕਿ ਮੇਰੇ ਤੋਂਕੀ ਹੋ ਗਿਆ। ਭਗਵਾਨ ਨੇ ਮੇਰੇ ਤੋਂ ਕੀ ਕਰਵਾ ਦਿੱਤਾ। ਹੁਣ ਮੈਂ ਪਛਤਾ ਰਿਹਾ ਹਾਂ, ਮੈਂ ਹੀ ਮਰ ਜਾਂਦਾ। ਮੇਰਾ ਜੀਅ ਕਰਦਾ ਹੈ, ਮੈਂ ਵੀ ਫਾਂਸੀ ਲਗਾ ਕੇ ਮਰ ਜਾਵਾਂ। ਰੱਬਾ ਮੈਨੂੰ ਮਾਫ ਕਰਨਾ, ਮੈਂ ਬਹੁਤ ਵੱਡਾ ਪਾਪੀ ਹਾਂ, ਮੈਂ ਆਪਣਾ ਬੱਚਾ ਮਾਰ ਦਿੱਤਾ। ਮੈਨੂੰ ਕਿਸੇ ਨੇ ਨਹੀਂ ਕਿਹਾ, ਮੈਂ ਖੁਦ ਹੀ ਆਪਣਾ ਬੇਟਾ ਮਾਰ ਦਿੱਤਾ। ਦਿਮਾਗ ਖਰਾਬ ਹੋ ਗਿਆ ਸੀ ਮੇਰਾ।
ਮੁਲਜ਼ਮ ਅੰਗਰੇਜ਼ ਸਿੰਘ ਨੇ 13 ਅਗਸਤ ਦੀ ਰਾਤ ਆਪਣੇ ਪੁੱਤਰ ਗੁਰਸੇਵਕ ਦਾ ਕਤਲ ਕਰ ਦਿੱਤਾ ਸੀ ਤੇ ਲਾਸ਼ ਨੂੰ ਨਾਲੇ ਵਿਚ ਸੁੱਟ ਦਿੱਤਾ ਸੀ।ਇਸ ਦੇ ਬਾਅਦ ਆ ਕੇ ਪੁਲਿਸ ਨੂੰ ਬੇਟੇ ਦੇ ਅਗਵਾ ਹੋਣ ਦੀ ਕਹਾਣੀ ਸੁਣਾਈ। ਪੁਲਿਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਨੂੰ ਰਾਹਲ-ਚਾਹਲ ਪਿੰਡ ਦੇ ਕੋਲ ਕੁਝ ਕਾਰ ਸਵਾਰ ਖੋਹ ਕੇ ਲੈ ਗਏ ਹਨ।
ਇਹ ਵੀ ਪੜ੍ਹੋ : ਰੋਹਤਕ ਦੀ ਪਹਿਲਵਾਨ ਨੇ ਜੌਰਡਨ ‘ਚ ਜਿੱਤਿਆ ਸੋਨ ਤਗਮਾ, ਅੰਡਰ-20 ਵਰਲਡ ਚੈਂਪੀਅਨਸ਼ਿਪ ‘ਚ ਛਾਈ ਸਵਿਤਾ
ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾ ਉਸ ਨੇ ਲੋਕੇਸ਼ਨ ਬਦਲ ਕੇ ਢੋਟੀਆਂ ਦੱਸ ਦਿੱਤੀ। ਪੁਲਿਸ ਨੇ ਸੀਸੀਟੀਵੀ ਖੰਗਾਲਣੇ ਸ਼ੁਰੂ ਕੀਤੇ ਤਾਂ ਪੁੱਤ ਪਿਓ ਦੀ ਬਾਈਕ ‘ਤੇ ਹੀ ਦਿਖਿਆ ਜਿਸ ਦੇ ਬਾਅਦ ਪੁਲਿਸ ਨੇ ਪਿਓ ਨੂੰ ਹਿਰਾਸਤ ਵਿਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -: