ਇਟਲੀ ਵਿਚ ਇਕ ਜੋੜੇ ਨਾਲ ਵਿਆਹ ਤੋਂ ਠੀਕ ਇਕ ਹਫਤੇ ਪਹਿਲਾਂ ਅਜੀਬੋ-ਗਰੀਬ ਘਟਨਾ ਵਾਪਰੀ। ਡੋਨਾਤੋ ਫਰਾਤਾਰੋਲੀ ਤੇ ਮਗਦਾ ਮਜਰੀ ਨੇ ਕੁਝ ਸਾਲ ਪਹਿਲਾਂ ਤੋਂ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਦੋਵੇਂ 17 ਅਗਸਤ ਨੂੰ ਆਪਣਾ ਵਿਆਹ ਸੱਦਾ ਪੱਤਰ ਬਣਵਾਉਣ ਸਿਟੀ ਹਾਲ ਗਏ। ਇਸ ਦੇ ਬਾਅਦ ਦੋਵੇਂ ਜੋੜਾ ਰਾਤ ਦਾ ਖਾਣਾ ਖਾ ਕੇ ਵਾਪਸ ਪਰਤ ਰਹੇ ਸਨ ਉਦੋਂ ਉਨ੍ਹਾਂ ਦੇ ਪਾਲਤੂ ਕੁੱਤੇ ਨੇ ਉਨ੍ਹਾਂ ਦਾ ਅਜਿਹਾ ਸਵਾਗਤ ਕੀਤਾ ਜਿਸ ਨੂੰ ਦੇਖ ਕੇ ਦੋਵੇਂ ਹੈਰਾਨ ਰਹਿ ਗਏ।
ਦਰਅਸਲ ਉਨ੍ਹਾਂ ਦੇ ਪਾਲਤੂ ਕੁੱਤੇ ਦੇ ਮੂੰਹ ਵਿਚ ਇਕ ਕਾਗਜ਼ ਦਾ ਟੁਕੜਾ ਸੀ ਜੋ ਕਿ ਉਨ੍ਹਾਂ ਦੇ ਪਾਸਪੋਰਟ ਦਾ ਸੀ। ਉਨ੍ਹਾਂ ਕਿਹਾ ਕਿ ਸਾਡੇ ਬਹੁਤ ਹੀ ਪਿਆਰੇ ਡੇਢ ਸਾਲ ਦੇ ਗੋਲਡਨ ਰਿਟ੍ਰੀਵਰ ਨੂੰ ਸ਼ਾਇਦ ਸਾਡਾ ਦੂਰ ਜਾ ਕੇ ਵਿਆਹ ਕਰਨਾ ਪਸੰਦ ਨਹੀਂ ਸੀ, ਇਸ ਲਈ ਉਸ ਨੇ ਸਾਨੂੰ ਰੋਕਣ ਲਈ ਅਜਿਹਾ ਕਦਮ ਚੁੱਕਿਆ। ਸਾਨੂੰ ਰੋਕਣ ਲਈ ਉਸ ਨੇ ਮੇਰਾ ਪਾਸਪੋਰਟ ਫਾੜ ਦਿੱਤਾ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ, ਮਿੰਨੀ ਬੱਸ ਨੇ ਬਾਈਕ ਨੂੰ ਮਾਰੀ ਟੱਕਰ, 2 ਸਕੇ ਭਰਾਵਾਂ ਦੀ ਮੌ.ਤ
ਕੁੱਤੇ ਨੇ ਦੁਲਹੇ ਦੇ ਪਾਸਪੋਰਟ ਦੇ ਪਹਿਲੇ ਚਾਰ ਪੰਨ੍ਹੇ ਫਾੜ ਦਿੱਤੇ ਤੇ ਪਿੱਛੇ ਦੇ ਕੁਝ ਪੰਨ੍ਹੇ ਫਾੜੇ ਸਨ। ਮਜਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਸਾਰੇ ਜ਼ਰੂਰੀ ਪੰਨ੍ਹੇ ਉਸ ਨੇ ਫਾੜ ਦਿੱਤੇ। ਤਸਵੀਰ ਵਾਲੇ ਪੰਨ੍ਹੇ ਅਤੇ ਪਾਸਪੋਰਟ ਦੇ ਪਿੱਛੇ ਬਾਰਕੋਡ ਵੀ ਉਸ ਨੇ ਫਾਰ ਦਿੱਤਾ।
ਫ੍ਰਾਤਾਰੋਲੀ ਤੇ ਮਜਰੀ 31 ਅਗਸਤ ਨੂੰ ਉੱਤਰੀ ਇਟਲੀ ਦੇ ਲਾ ਤੋਰੇ ਦਿ ਸਾਨ ਮਾਰਕੋ ਵਿਚ ਵਿਆਹ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਪਾਸਪੋਰਟ ਬਣਾਉਣ ਲਈ 8 ਤੋਂ 10 ਦਿਨ ਦਾ ਸਮਾਂ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -: