ਕਾਰਾਂ ‘ਤੇ ਜਾਤੀ ਜਾਂ ਧਾਰਮਿਕ ਸਟਿੱਕਰ ਲਗਾਉਣਾ ਪੂਰੇ ਭਾਰਤ ਵਿਚ ਆਮ ਗੱਲ ਹੈ ਪਰ ਉੱਤਰ ਪ੍ਰਦੇਸ਼ ਵਿਚ ਹੁਣ ਤੋਂ ਅਜਿਹਾ ਕਰਨ ‘ਤੇ ਪੁਲਿਸ ਜੁਰਮਾਨਾ ਲਗਾਏਗੀ। ਸੂਬੇ ਵਿਚ ਪੁਲਿਸ ਨੇ ਕਾਰ ਮਾਲਕਾਂ ‘ਤੇ ਆਪਣੇ ਵਾਹਨਾਂ ‘ਤੇ ਜਾਤੀ ਤੇ ਧਾਰਮਿਕ ਸਟਿੱਕਰ ਲਗਾਉਣ ‘ਤੇ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ ਦੇ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ। ਰਿਪੋਰਟ ਵਿਚ ਪੁਲਿਸ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਾਹਨਾਂ ‘ਤੇ ਅਜਿਹੇ ਸਟਿੱਕਰ ਤੇ ਪ੍ਰਤੀਕ ਪ੍ਰਦਰਸ਼ਿਤ ਕਰਨ ਨਾਲ ਹੋਰਨਾਂ ਡਰਾਈਵਰਾਂ ਦਾ ਧਿਆਨ ਭਟਕ ਸਕਦਾ ਹੈ ਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਕੋਈ ਅਸਥਾਈ ਮੁਹਿੰਮ ਨਹੀਂ ਹੈ ਤੇ ਅਜਿਹੇ ਅਪਰਾਧੀਆਂ ਨੂੰ ਪੂਰੇ ਸਾਲ ਭਰ ਸਜ਼ਾ ਦਿੱਤੀ ਜਾਵੇਗੀ। ਨੋਇਡਾ ਟ੍ਰੈਫਿਕ ਪੁਲਿਸ ਨੇ 11 ਅਗਸਤ ਨੂੰ ਇਹ ਮੁਹਿੰਮ ਸ਼ੁਰੂ ਕੀਤੀ ਸੀ। ਜਾਤੀ ਤੇ ਧਾਰਮਿਕ ਸਟਿੱਕਰ ਦਾ ਇਸਤੇਮਾਲ ਕਰਨ ਵਾਲੇ ਕਾਰ ਮਾਲਕਾਂ ਨੂੰ ਸਜ਼ਾ ਦੇਣ ਤੋਂ ਇਲਾਵਾ ਪੁਲਿਸ ਉਨ੍ਹਾਂ ਡਰਾਈਵਰਾਂ ‘ਤੇ ਵੀ ਜੁਰਮਾਨਾ ਲਗਾ ਰਹੀ ਹੈ ਜੋ ਕਾਰ ਦੀਆਂ ਖਿੜਕੀਆਂ ‘ਤੇ ਰੰਗੀਨ ਫਿਲਮ ਦਾ ਇਸਤੇਮਾਲ ਕਰਦੇ ਹਨ ਤੇ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਂਦੇ ਹਨ।
ਨੋਇਡਾ ਟ੍ਰੈਫਿਕ ਪੁਲਿਸ ਨੇ ਪਹਿਲਾਂ ਹੀ ਜਾਤੀ ਤੇ ਧਰਮ ਵਿਸ਼ਿਸ਼ਟ ਸਟਿੱਕਰ ਲਗਾਉਣ ਲਈ 1073 ਲੋਕਾਂ, ਕਾਰ ਦੀਆਂ ਖਿੜਕੀਆਂ ‘ਤੇ ਕਾਲੀ ਫਿਲਮ ਦਾ ਇਸਤੇਮਾਲ ਕਰਨ ਲਈ 443 ਲੋਕਾਂਤੇ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ ਲਈ 568 ਲੋਕਾਂ ‘ਤੇ ਜੁਰਮਾਨਾ ਲਗਾਇਆ ਹੈ।
ਮੋਟਰ ਵਾਹਨ ਅਧਿਨਿਯਮ ਤਹਿਤ ਕਾਰ ਜਾਂ ਦੋਪਹੀਆ ਵਾਹਨ ‘ਤੇ ਰਜਿਸਟ੍ਰੇਸ਼ਨ ਪਲੇਟ ਸਣੇ ਕਿਤੇ ਵੀ ਚਿਪਕਾਏ ਗਏ ਸਟਿੱਕਰ ਜਾਂ ਸੰਦੇਸ਼ ਜਾਂ ਕੁਝ ਵੀ ਨਹੀਂ ਲਿਖਿਆ ਜਾ ਸਕਦਾ ਹੈ। ਮੋਟਰ ਵਾਹਨ ਅਧਿਨਿਯਮ ਦੀ ਧਾਰਾ 179 (1) ਵਾਹਨਾਂ ‘ਤੇ ਜਾਤੀ ਤੇ ਧਰਮ ਵਸ਼ਿਸ਼ਟ ਸਟਿੱਕਰ ਤੇ ਲੇਖਨ ਦੇ ਇਸਤੇਮਾਲ ‘ਤੇ ਰੋਕ ਲਗਾਉਂਦੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਖਨੌਰੀ ਵਿਖੇ ਜ਼ਮੀਨ ਦੀ ਜਾਅਲੀ ਵਸੀਅਤ ਤਿਆਰ ਕਰਨ ਵਾਲੇ ਨਾਇਬ ਤਹਿਸੀਲਦਾਰ, ਪਟਵਾਰੀ ਨੂੰ ਕੀਤਾ ਗ੍ਰਿਫਤਾਰ
ਉੱਤਰ ਪ੍ਰਦੇਸ਼ ਵਿਚ ਆਪਣੀਆਂ ਕਾਰਾਂ ‘ਤੇ ਜਾਤੀ ਤੇ ਧਾਰਮਿਕ ਪ੍ਰਤੀਕਾਂ ਦਾ ਇਸਤੇਮਾਲ ਕਰਨ ਵਾਲੇ ਕਾਰ ਮਾਲਕਾਂ ‘ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਜਦੋਂਕਿ ਕਾਲੇ ਰੰਗ ਦੀ ਨੰਬਰ ਪਲੇਟ ਵਾਲੀਆਂ ਕਾਰਾਂ ‘ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਕਾਰ ਦੀਆਂ ਖਿੜਕੀਆਂ ‘ਤੇ ਕਾਲੀ ਫਿਲਮ ਲਗਾਉਣ ‘ਤੇ ਪਹਿਲੀ ਵਾਰ ਜੁਰਮਾਨਾ 2500 ਰੁਪਏ ਤੇ ਦੂਜੀ ਵਾਰ ਅਪਰਾਧ ਕਰਨ ‘ਤੇ 5000 ਰੁਪਏ ਜਾਂ ਜ਼ਿਆਦਾ ਹੈ।
ਵੀਡੀਓ ਲਈ ਕਲਿੱਕ ਕਰੋ -: