ਲੁਧਿਆਣਾ ਦਾ ਸਿਵਲ ਹਸਪਤਾਲ ਰੱਬ ਦੇ ਭਰੋਸੇ ਹੀ ਹੈ। ਇੱਥੋਂ ਦੇ ਵਾਰਡ ਲਾਵਾਰਿਸ ਹਾਲਤ ਵਿੱਚ ਹਨ। ਵਾਰਡਾਂ ਵਿੱਚ ਮਰੀਜ਼ ਕਿਸ ਹਾਲਤ ਵਿੱਚ ਜ਼ਿੰਦਾ ਹੈ ਜਾਂ ਮਰਿਆ ਹੈ, ਸਟਾਫ਼ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਹੈ। ਹਸਪਤਾਲ ਦੀ ਦੂਸਰੀ ਮੰਜ਼ਿਲ ‘ਤੇ ਬੀਤੀ ਰਾਤ ਲਾਵਾਰਿਸ ਮਰੀਜ਼ਾਂ ਲਈ ਬਣੇ ਵਾਰਡ ‘ਚ ਕਿਸੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆਏ ਵਿਅਕਤੀ ਨੂੰ ਲੋਕਾਂ ਨੇ ਜ਼ਖਮੀ ਹਾਲਤ ‘ਚ ਦਾਖਲ ਕਰਵਾਇਆ।
ਚਸ਼ਮਦੀਦਾਂ ਮੁਤਾਬਕ ਕੁਝ ਸਮੇਂ ਬਾਅਦ ਮਰੀਜ਼ ਬੈੱਡ ਤੋਂ ਹੇਠਾਂ ਡਿੱਗ ਗਿਆ। ਉਸ ਨੇ ਚੀਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸੇ ਵੀ ਨਰਸ ਜਾਂ ਸਟਾਫ ਨੇ ਉਸਦੀ ਆਵਾਜ਼ਾ ਨਹੀਂ ਸੁਣੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਕਰੀਬ 2 ਘੰਟੇ ਤੱਕ ਮ੍ਰਿਤਕ ਦੇਹ ਇਸੇ ਤਰ੍ਹਾਂ ਪਈ ਰਹੀ। ਹਾਲਾਂਕਿ ਇਸ ਵਾਰਡ ਤੋਂ ਕਰੀਬ 4 ਕਦਮ ਦੂਰ ਨਰਸਾਂ ਲਈ ਰਿਸੈਪਸ਼ਨ ਹੈ। ਜਦੋਂ ਮੌਕੇ ‘ਤੇ ਮੌਜੂਦ ਇੱਕ ਨਰਸ ਤੋਂ ਪੁੱਛਿਆ ਗਿਆ ਕਿ ਉਸ ਨੂੰ ਨਹੀਂ ਪਤਾ ਕਿ ਲਾਸ਼ ਜ਼ਮੀਨ ‘ਤੇ ਪਈ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ 10 ਮਿੰਟ ਪਹਿਲਾਂ ਹੀ ਆਈ ਹੈ।
ਇਸ ਦੀ ਸੂਚਨਾ ਮਿਲਦਿਆਂ ਹੀ ਮੀਡੀਆ ਵੀ ਹਸਪਤਾਲ ਪਹੁੰਚ ਗਿਆ। ਮ੍ਰਿਤਕ ਦੀਆਂ ਦੋਵੇਂ ਲੱਤਾਂ ‘ਤੇ ਪਲਾਸਟਰ ਲਗਾਇਆ ਹੋਇਆ ਸੀ। ਇਸ ਦੇ ਨਾਲ ਹੀ ਮ੍ਰਿਤਕ ਦੇਹ ‘ਚੋਂ ਖੂਨ ਨਿਕਲ ਰਿਹਾ ਸੀ। ਇਸੇ ਤਰ੍ਹਾਂ ਕਈ ਹੋਰ ਮਰੀਜ਼ਾਂ ਦੀ ਸ਼ੌਚ ਆਦਿ ਵਾਰਡ ਵਿੱਚ ਫੈਲੀ ਹੋਈ ਸੀ। ਬਾਕੀ ਮਰੀਜ਼ਾਂ ਨੂੰ ਵੀ ਵਾਰਡ ਵਿੱਚੋਂ ਨਿਕਲਦੀ ਬਦਬੂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਤੇਜ਼ ਹਵਾਵਾਂ ਨਾਲ ਪਿਆ ਮੀਂਹ, ਦਿਨੇ ਛਾਇਆ ਹਨੇਰਾ, 10 ਜ਼ਿਲ੍ਹਿਆਂ ‘ਚ ਅਲਰਟ, ਬਦਲੇਗਾ ਮੌਸਮ
ਮੌਕੇ ‘ਤੇ ਮੌਜੂਦ ਨਰਸ ਨੇ ਆਪਣਾ ਨਾਂ ਨਹੀਂ ਦੱਸਿਆ। ਉਸ ਨੇ ਕਿਹਾ ਕਿ ਦਿਨ ਵੇਲੇ ਡਿਊਟੀ ’ਤੇ ਆਈ ਨਰਸ ਨੇ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਨਹੀਂ ਦਿੱਤੀ ਕਿ ਖਾਲੀ ਪਏ ਵਾਰਡ ਵਿੱਚ ਫਰਸ਼ ’ਤੇ ਇੱਕ ਮ੍ਰਿਤਕ ਦੇਹਪਈ ਹੈ। ਇਸ ਜਵਾਬ ਤੋਂ ਬਾਅਦ ਨਰਸ ਨੇ ਕਈ ਅਧਿਕਾਰੀਆਂ ਅਤੇ ਸਵੀਪਰਾਂ ਨੂੰ ਬੁਲਾਇਆ, ਤਾਂ ਜੋ ਲਾਸ਼ ਨੂੰ ਚੁੱਕਿਆ ਜਾ ਸਕੇ।
ਇਸ ਦੌਰਾਨ ਨਰਸ ਨੇ ਮੌਕੇ ‘ਤੇ ਮੌਜੂਦ ਇਕ ਸਵੀਪਰ ਨਾਲ ਬਹਿਸ ਕੀਤੀ ਅਤੇ ਉਸ ‘ਤੇ ਮੀਡੀਆ ਨੂੰ ਵਾਰਡ ‘ਚ ਬੁਲਾਉਣ ਦਾ ਦੋਸ਼ ਲਗਾਇਆ। ਕਰੀਬ 2 ਘੰਟੇ ਬਾਅਦ ਲਾਸ਼ ਨੂੰ ਲਾਵਾਰਿਸ ਵਾਰਡ ‘ਚੋਂ ਚੁੱਕ ਕੇ ਮੁਰਦਾਘਰ ‘ਚ ਰਖਵਾਇਆ ਗਿਆ।
ਫਿਲਹਾਲ ਪੁਲਿਸ ਮ੍ਰਿਤਕ ਵਿਅਕਤੀ ਦੀ ਪਛਾਣ ਕਰਨ ‘ਚ ਲੱਗੀ ਹੋਈ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਐਸ.ਐਮ.ਓ ਮਨਦੀਪ ਕੌਰ ਸੰਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਾਮਯਾਬ ਨਹੀਂ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -: