ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਅਧੀਨ ਪੈਂਦੇ ਪਿੰਡ ਢੰਡੀਆ ਨਾਲ ਸਬੰਧਤ ਪੰਜਾਬਣ ਦੀ ਮਨੀਲਾ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਜਗਨਪ੍ਰੀਤ ਕੌਰ ਅਪਣੇ ਪਤੀ ਮਨਜੀਤ ਸਿੰਘ ਅਤੇ ਬੱਚਿਆਂ ਸਮੇਤ ਪਿਛਲੇ 14 ਸਾਲਾਂ ਤੋਂ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ’ਚ ਰਹਿ ਰਹੀ ਸੀ। ਇਥੇ ਉਹ ਅਪਣਾ ਫਾਇਨਾਂਸ ਦਾ ਕਾਰੋਬਾਰ ਕਰਦੇ ਸਨ।
ਇਹ ਵੀ ਪੜ੍ਹੋ : SAD ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ 15 ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਪਿੰਡ ਢੰਡੀਆਂ ਵਿਚ ਭਾਰਤ ਆਏ ਸਨ ਤੇ ਮਨੀਲਾ ਵਿਚ ਰਹਿ ਕੇ ਉਸ ਦੀ ਪਤਨੀ ਜਗਨਪ੍ਰੀਤ ਕੌਰ ਫਾਈਨਾਂਸ ਦਾ ਕਾਰੋਬਾਰ ਸੰਭਾਲਦੀ ਸੀ। ਬੀਤੇ ਦਿਨੀਂ ਅਣਪਛਾਤਾ ਬਾਈਕ ਸਵਾਰ ਉਨ੍ਹਾਂ ਦੀ ਦੁਕਾਨ ‘ਤੇ ਆਇਆ ਤੇ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: