ਫਾਜ਼ਿਲਕਾ ਪੁਲਿਸ ਲਗਾਤਾਰ ਨਸ਼ੇ ਦੇ ਕਾਰੋਬਾਰ ਕਾਰਨ ਬਣੀ ਜਾਇਦਾਦ ਨੂੰ ਜ਼ਬਤ ਕਰ ਰਹੀ ਹੈ। ਇਸਦੇ ਤਹਿਤ ਪਿੰਡ ਆਜ਼ਮਵਾਲਾ ‘ਚ ਪੁਲਿਸ ਨੇ ਨਸ਼ਾ ਤਸਕਰ ਪਰਿਵਾਰ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਨਸ਼ੀਲੇ ਪਦਾਰਥਾਂ ਨਾਲ ਬਣੀ ਨਾਜਾਇਜ਼ ਜਾਇਦਾਦ ਜ਼ਬਤ ਕੀਤੀ ਹੈ। ਫਾਜ਼ਿਲਕਾ ਦੇ ਨਾਰਕੋਟਿਕਸ ਡੀ.ਐਸ.ਪੀ.ਅਤੁਲ ਸੋਨੀ ਨੇ ਇੱਕ ਮਹਿਲਾ ਨਸ਼ਾ ਤਸਕਰ ਦੀ ਕਰੀਬ 33 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ।
ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਖੂਈਖੇੜਾ ਦੀ ਪੁਲਿਸ ਨੇ ਆਜ਼ਮਵਾਲਾ ਦੀ ਰਹਿਣ ਵਾਲੀ ਸ਼ਿਮਲਾ ਰਾਣੀ ਨੂੰ 7 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ। ਜੋਕਿ ਜੇਲ੍ਹ ਜਾਣ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਹੋ ਗਈ ਸੀ। ਜਦੋਂ ਪੁਲਿਸ ਨੇ ਆਪਣੇ ਪੱਧਰ ‘ਤੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਪੂਰਾ ਪਰਿਵਾਰ ਨਸ਼ਾ ਤਸਕਰੀ ਵਿਚ ਸ਼ਾਮਲ ਹੈ ਅਤੇ ਉਸ ਨੇ ਨਸ਼ਾ ਵੇਚ ਕੇ ਨਾਜਾਇਜ਼ ਜਾਇਦਾਦ ਬਣਾਈ ਹੋਈ ਹੈ। ਜਿਸ ਦਾ ਪੂਰਾ ਰਿਕਾਰਡ ਬਣਾਇਆ ਗਿਆ।
ਮਹਿਲਾ ਨਸ਼ਾ ਤਸਕਰ ਦੀ ਪਛਾਣ ਸ਼ਿਮਲਾ ਰਾਣੀ ਵਜੋਂ ਹੋਈ ਹੈ। ਉਕਤ ਮਹਿਲਾ ਨਸ਼ਾ ਤਸਕਰ ਦੇ ਨਹਿਰ ‘ਤੇ ਬਣੇ ਘਰ ਨੂੰ ਥਾਣਾ ਖੂਈਖੇੜਾ ਦੇ ਐੱਸਐੱਚਓ ਰਮੇਸ਼ ਨੇ ਜ਼ਬਤ ਕਰ ਲਿਆ। ਘਰ ਦੀ ਕੀਮਤ 16.5 ਲੱਖ ਰੁਪਏ ਹੈ। ਪੁਲਿਸ ਨੇ ਉਕਤ ਔਰਤ ਕੋਲੋਂ 8.5 ਲੱਖ ਰੁਪਏ ਦੀ ਕੀਮਤ ਦਾ ਇੱਕ ਟਰੈਕਟਰ, 2 ਦੁਕਾਨਾਂ (4 ਲੱਖ), 1 ਲੱਖ 80 ਹਜ਼ਾਰ ਰੁਪਏ ਦਾ ਇੱਕ ਬਾਈਕ ਅਤੇ ਇੱਕ ਹੋਰ ਸਮਾਨ ਵੀ ਜ਼ਬਤ ਕੀਤਾ ਗਿਆ ਹੈ। ਪੁਲਿਸ ਵੱਲੋਂ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: