ਤੁਹਾਡੇ ਖਾਤੇ ਵਿਚ ਅਚਾਨਕ 2000 ਰੁਪਏ ਵੀ ਆ ਜਾਣ ਤਾਂ ਤੁਸੀਂ ਹੈਰਾਨ ਹੋ ਜਾਓਗੇ ਪਰ ਜੇਕਰ ਰਕਮ 200ਕਰੋੜ ਦੀ ਹੋਵੇ ਤਾਂ ਤੁਹਾਡੇ ਹੋਸ਼ ਉਡ ਜਾਣਗੇ। ਕੁਝ ਅਜਿਹਾ ਹੀ ਹੋਇਆ ਚਾਖਰੀ-ਦਾਦਰੀ ਦੇ ਪਿੰਡ ਪਿੰਡ ਬੇਰਲਾ ਦੇ ਇਕ ਮਜ਼ਦੂਰ ਵਿਕਰਮ ਦੇ ਨਾਲ। ਯੂਪੀ ਪੁਲਿਸ ਜਦੋਂ ਮਜ਼ਦੂਰ ਵਿਕਰਮ ਦੇ ਪਿੰਡ ਬੇਰਲਾ ਪਹੁੰਚੀ ਤਾਂ ਉਨ੍ਹਾਂ ਨੂੰ ਬੈਂਕ ਖਾਤੇ ਵਿਚ ਪੈਸੇ ਆਉਣ ਦੀ ਜਾਣਕਾਰੀ ਮਿਲੀ।
ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਇਕ ਮਜ਼ਦੂਰ ਦੇ ਬੈਂਕ ਖਾਤੇ ਵਿਚ ਅਚਾਨਕ 200 ਕਰੋੜ ਰੁਪਏ ਕਿਸੇ ਨੇ ਜਮ੍ਹਾ ਕਰਵਾ ਦਿੱਤੇ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਯੂਪੀ ਪੁਲਿਸ ਪੁੱਛਗਿਛ ਕਰਕੇ ਮਜ਼ਦੂਰ ਵਿਕਰਮ ਦੇ ਘਰ ਪਹੁੰਚੀ। ਜ਼ਿਕਰਯੋਗ ਹੈ ਕਿ ਇੰਨਾ ਵੱਡਾ ਲੈਣ-ਦੇਣ ਹੁੰਦਾ ਦੇਖ ਗੁਜਰਾਤ ਪੁਲਿਸ ਨੇ ਖਾਤਾ ਹੋਲਡ ਕਰਾ ਦਿੱਤਾ ਹੈ।
ਦੱਸ ਦੇਈਏ ਕਿ ਚਰਖੀ-ਦਾਦਰੀ ਦੇ ਪਿੰਡ ਬੇਰਲਾ ਵਾਸੀ ਮਜ਼ਦੂਰ ਵਿਕਰਮ ਤੇ ਉਸਦਾ ਚਚੇਰਾ ਭਰਾ ਪ੍ਰਦੀਪ ਕੁਝ ਪਿੰਡ ਵਾਲਿਆਂ ਤੋਂ ਬੈਂਕ ਖਾਤੇ ਵਿਚ 200 ਕਰੋੜ ਰੁਪਏ ਦੀ ਰਕਮ ਆਉਣ ਦਾ ਦਾਅਵਾ ਕੀਤਾ ਤਾਂ ਪੂਰੇ ਖੇਤਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਮਜ਼ਦੂਰ ਵਿਕਰਮ ਤੇ ਪਰਿਵਾਰ ਵਾਲਿਆਂ ਨੇ ਇਹ ਵੀ ਦਾਅਵਾ ਕੀਤਾ ਕਿ ਯੂਪੀ ਪੁਲਿਸ ਨੇ ਉਨ੍ਹਾਂ ਦੇ ਘਰ ਦਬਿਸ਼ ਦਿੰਦੇ ਹੋਏ ਬੈਂਕ ਖਾਤੇ ਵਿਚ 200 ਕਰੋੜ ਰੁਪਏ ਜਮ੍ਹਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਪੁੱਛਗਿਛ ਵੀ ਕੀਤੀ ਹੈ। ਵਿਕਰਮ ਦੇ ਭਰਾ ਪ੍ਰਦੀਪ ਤੇ ਮਾਂ ਬੀਨਾ ਦੇਵੀ ਮੁਤਾਬਕ ਜਿਸ ਖਾਤੇ ਵਿਚ ਰਕਮ ਆਈ ਹੈ ਉਹ ਯਸ਼ ਬੈਂਕ ਦਾ ਹੈ ਤੇ ਇਸ ਰਕਮ ਨੂੰ ਹੋਲਡ ਕੀਤਾ ਗਿਆ ਹੈ। ਫਿਲਹਾਲ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਤੇ ਇਹ ਰਕਮ ਕਿਸ ਨੇ ਤੇ ਕਿਉਂ ਪਾਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਨਿਗਮ ਦਾ ਸੁਪਰਵਾਈਜ਼ਰ ਗ੍ਰਿਫਤਾਰ, ਹਾਜ਼ਰੀ ਮਾਰਕ ਨਾ ਕਰਨ ਦੀ ਧਮਕੀ ਦੇ ਹਰ ਮਹੀਨੇ ਲੈਂਦਾ ਸੀ 1000 ਰੁ. ਰਿਸ਼ਵਤ
ਬੇਰਲਾ ਵਾਸੀ ਵਿਕਰਮ 8ਵੀਂ ਪਾਸ ਹੈ ਤੇ 2 ਮਹੀਨੇ ਪਹਿਲਾਂ ਨੌਕਰੀ ਕਰਨ ਪਟੌਦੀ ਖੇਤਰ ਵਿਚ ਗਿਆਸੀ। ਉਥੇ ਉਸ ਨੇ ਐਕਸਪ੍ਰੈਸ-20 ਨਾਂ ਦੀ ਕੰਪਨੀ ਵਿਚ ਬਤੌਰ ਮਜ਼ਦੂਰ ਜੁਆਇਨ ਕੀਤਾ। ਵਿਕਰਮ ਦੇ ਭਰਾ ਪ੍ਰਦੀਪ ਨੇ ਦੱਸਿਆ ਕਿ ਉਥੇ ਖਾਤਾ ਖੁੱਲ੍ਹਵਾਉਣ ਲਈ ਵਿਕਰਮ ਤੋਂ ਦਸਤਾਵੇਜ਼ ਲਏ ਗਏ ਤੇ ਬਾਅਦ ਵਿਚ ਉਸ ਦਾ ਖਾਤਾ ਰੱਦ ਹੋਣ ਦੀ ਗੱਲ ਕਹਿ ਕੇ ਉਸ ਨੂੰ ਨੌਕਰੀ ਤੋਂਕੱਢ ਦਿੱਤਾ ਗਿਆ। ਵਿਕਰਮ ਨੇ ਲਗਭਗ 17 ਦਿਨ ਉਥੇ ਕੰਮ ਕੀਤਾ।
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…