ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਵਿਚ ਹੈਰੋਇਨ ਦੀ ਤਸਕਰੀ ਲਗਾਤਾਰ ਜਾਰੀ ਹੈ। ਇਸ ਦਰਮਿਆਨ ਪੰਜਾਬ ਪੁਲਿਸ ਵੀ ਲਗਾਤਾਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਅਸਫਲ ਕਰ ਰਹੀ ਹੈ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫਾਜ਼ਿਲਕਾ ਨੇ 105 ਕਰੋੜ ਦੀ ਖੇਪ ਨੂੰ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਇਕ ਭਾਰਤੀ ਤਸਕਰ ਵੀ ਗ੍ਰਿਫਤ ਵਿਚ ਆਇਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਖਿਲਾਫ ਖੁਫੀਆ ਮੁਹਿੰਮ ਤਹਿਤ SSOC ਫਾਜ਼ਿਲਕਾ ਨੇ ਨਸ਼ੀਲੇ ਪਦਾਰਥ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਤਸਕਰ ਤੋਂ ਪੁਲਿਸ ਨੇ 15 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਭਾਰਤੀ ਤਸਕਰ ਇਸ ਖੇਪ ਨੂੰ ਘਾਹ ਨਾਲ ਭਰੀ ਟਰਾਲੀ ਵਿਚ ਲੁਕਾ ਕੇ ਲਿਜਾ ਰਹੇ ਸਨ।
‘
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਰਹੱਦ ਪਾਰ ਤੋਂ ਚੱਲ ਰਹੀ ਹੈਰੋਇਨ ਤਸਕਰੀ ਦੀ ਚੇਨ ਨੂੰ ਲਗਾਤਾਰ ਪੰਜਾਬ ਪੰਜਾਬ ਪੁਲਿਸ ਤੋੜਨ ਵਿਚ ਲੱਗੀ ਹੋਈ ਹੈ। ਪਿਛਲੇ 45 ਦਿਨਾਂ ਵਿਚ SSOC ਫਾਜ਼ਿਲਕਾ ਨੇ 147 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਨਡੀਪੀਐੱਸ ਐਕਟ ਤਹਿਤ ਪੁਲਿਸ ਸਟੇਸ਼ਨ ਸਦਰ ਫਾਜ਼ਿਲਕਾ ਵਿਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ। ਜਲਦ ਹੀ ਮੁਲਜ਼ਮ ਤੋਂ ਪਾਕਿਸਤਾਨੀ ਤਸਕਰਾਂ ਤੇ ਅਗੇ ਦੀ ਖੇਪ ਕਿਥੇ ਪਹੁੰਚਾਉਣੀ ਸੀ, ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।