ਆਰ ਐੱਸਐੱਸ ਦੇ ਮੁਖੀ ਮੋਹਨ ਭਾਗਵਨ ਬੀਤੇ ਦਿਨੀਂ ਲੁਧਿਆਣਾ ਪਹੁੰਚੇ। ਮੋਹਨ ਭਾਗਵਤ ਦੇ ਲੁਧਿਆਣਾ ਆਉਣ ਦੀ ਸੂਚਨਾ ‘ਤੇ ਸੰਘ ਦੇ ਸਵੈ-ਸੇਵਕ ਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਇਸਦੇ ਬਾਅਦ ਮੋਹਨ ਭਾਗਵਤ ਸਿਵਲ ਲਾਈਨਸ ਸਥਿਤ ਆਰਐੱਸਐੱਸ ਦਫਤਰ ਪਹੁੰਚੇ ਜਿਥੇ ਉਹ ਰਾਤ ਨੂੰ ਠਹਿਰੇ।
ਅੱਜ ਸਵੇਰੇ ਉਹ ਲੁਧਿਆਣਾ ਤੋਂ 40 ਕਿਲੋਮੀਟਰ ਦੂਰ ਸ੍ਰੀ ਭੈਣੀ ਸਾਹਿਬ ਵਿਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ।ਇਸ ਦੌਰਾਨ ਉਹ ਕੀਰਤਨ ਸੁਣਨਗੇ। ਪ੍ਰੋਗਰਾਮ ਨੂੰ ਸੰਬੋਧਨ ਵੀ ਕਰਨਗੇ। 12.00 ਵਜੇ ਦੇ ਬਾਅਦ ਉਹ ਅੱਗੇ ਲਈ ਰਵਾਨਾ ਹੋ ਜਾਣਗੇ।
ਇਹ ਵੀ ਪੜ੍ਹੋ : ਗੁਰਦਾਸਪੁਰ : ਗੈਂਗ.ਸਟਰਾਂ ਤੇ ਪੁਲਿਸ ਵਿਚਾਲੇ ਫਾਇਰਿੰਗ, ਗੋ.ਲੀ ਲੱਗਣ ਨਾਲ ਇਕ ਹੋਇਆ ਜ਼ਖਮੀ
ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਲਗਭਗ 7 ਵਜੇ ਉਹ ਸੱਚਖੰਡ ਐਕਸਪ੍ਰੈਸ ਤੋਂ ਲੁਧਿਆਣਾ ਪਹੁੰਚੇ ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਦੇ ਲੁਧਿਆਣਾ ਆਉਣ ਦੀ ਸੂਚਨਾ ਨੂੰ ਜਨਤਕ ਨਹੀਂ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: