ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਗਲੀ ਨੰਬਰ 6 ਵਿੱਚ ਇੱਕ ਘਰ ਵਿੱਚ ਸਿਲੰਡਰ ਫਟਣ ਨਾਲ ਅੱਗ ਲੱਗ ਗਈ। ਧਮਾਕੇ ਨਾਲ ਘਰ ਨੂੰ ਨੁਕਸਾਨ ਪਹੁੰਚਿਆ ਹੈ। ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਚਾਹ ਬਣਾ ਰਹੀ ਸੀ। ਅਚਾਨਕ ਸਿਲੰਡਰ ‘ਚੋਂ ਗੈਸ ਲੀਕ ਹੋਣ ਲੱਗੀ ਅਤੇ ਅੱਗ ਲੱਗ ਗਈ। ਉਸ ਨੇ ਤੁਰੰਤ ਆਪਣੇ ਪਤੀ ਬਲਜੀਤ ਸਿੰਘ ਨੂੰ ਆਵਾਜ਼ ਦੇ ਕੇ ਬੁਲਾਇਆ। ਸਿਲੰਡਰ ‘ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਅਚਾਨਕ ਫਟ ਗਿਆ।
ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉੱਥੇ ਪਹੁੰਚ ਗਏ। ਉਨ੍ਹਾਂ ਨੇ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਅੱਗ ਤੇਜ਼ੀ ਨਾਲ ਵਧਦੀ ਦੇਖ ਕੇ ਉਨ੍ਹਾਂ ਨੇ ਘਰ ਦਾ ਲੈਂਟਰ ਅਤੇ ਕੰਧ ਨੂੰ ਤੋੜ ਕੇ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ, ਪੇਪਰ ‘ਚੋਂ ਫੇਲ੍ਹ ਹੋਣ ‘ਤੇ ਸੂਕਲੀ ਵਿਦਿਆਰਥੀ ਨੇ ਨਹਿਰ ‘ਚ ਮਾਰੀ ਛਾਲ
ਮਨਪ੍ਰੀਤ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਲੁਧਿਆਣਾ ਵਿਖੇ ਰਹਿ ਰਹੀ ਹੈ। ਉਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਅੱਗ ਨਾਲ ਘਰ ਦੀ ਪੂਰੀ ਰਸੋਈ ਸੜ ਕੇ ਸੁਆਹ ਹੋ ਗਈ, ਜਦਕਿ ਘਰ ਦਾ ਹੋਰ ਸਾਮਾਨ ਵੀ ਸੜ ਗਿਆ। ਘਰ ਦੇ ਬਾਹਰ ਖੜੀ ਐਕਟਿਵਾ ਵੀ ਬੁਰੀ ਤਰ੍ਹਾਂ ਸੜ ਕੇ ਨੁਕਸਾਨੀ ਗਈ। ਉਸ ਨੇ ਦੱਸਿਆ ਕਿ ਉਹ ਬਲੈਗ ਵਿੱਚ ਸਿਲੰਡਰ ਲਿਆ ਕੇ ਵਰਤਦੀ ਹੈ।
ਵੀਡੀਓ ਲਈ ਕਲਿੱਕ ਕਰੋ -: