ਜ਼ਿੰਦਗੀ ਕਿਸੇ ਲਈ ਮਖਮਲ ਵਰਗੀ ਨਰਮ ਹੈ ਅਤੇ ਕਿਸੇ ਲਈ ਪੱਥਰ ਜਿੰਨੀ ਸਖ਼ਤ। ਕੁਝ ਲੋਕ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੁੰਦੇ ਹਨ ਤੇ ਕੁਝ ਲੋਕ ਮਿਹਨਤ ਕਰਕੇ ਹੀ ਜ਼ਿੰਦਗੀ ‘ਚ ਕੁਝ ਹਾਸਲ ਕਰਦੇ ਹਨ। ਅੱਜਕਲ੍ਹ ਦੋ ਭਰਾਵਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਛੋਟੀ ਉਮਰ ਵਿੱਚ ਆਪਣੇ ਪਰਿਵਾਰ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰ ਰਹੇ ਹਨ, ਉ੍ਹਾਂ ਦੀ ਕਹਾਣੀ ਜਾਣ ਕੇ ਤੁਸੀਂ ਜ਼ਰੂਰ ਭਾਵੁਕ ਹੋ ਜਾਵੋਗੇ।
ਟਵਿੱਟਰ ਯੂਜ਼ਰ ਵੱਲੋਂ ਵਾਇਰਲ ਹੋ ਰਹੇ ਵੀਡੀਓ ਵਿੱਚ ਦੋ ਸਿੱਖ ਭਰਾ ਨਜ਼ਰ ਆ ਰਹੇ ਹਨ। ਇਹ ਦੋਵੇਂ ਬਹੁਤੀ ਉਮਰ ਦੇ ਨਹੀਂ ਹਨ। ਇਸ ਦੇ ਬਾਵਜੂਦ ਦੋਵੇਂ ਖੇਡਣ ਦੀ ਉਮਰ ‘ਚ ਰੇਹੜੀ ਲਾਉਣ ਨੂੰ ਮਜਬੂਰ ਹਨ। ਉਨ੍ਹਾਂ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੇ ਖਾਣ ਪੀਣ ਦੇ ਸਟਾਲ ਲਾਇਆ ਹੈ। ਇਹ ਵੀਡੀਓ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਹੈ।
ਦੋਵੇਂ ਬੱਚੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹਨ। ਇੱਕ ਦੀ ਉਮਰ 16 ਸਾਲ ਹੈ ਜਦਕਿ ਦੂਜੇ ਦੀ ਉਮਰ 8 ਸਾਲ ਹੈ। ਉਹ ਪਿਛਲੇ 10-11 ਦਿਨਾਂ ਤੋਂ ਖਾਣ ਪੀਣ ਦਾ ਸਟਾਲ ਲਗਾ ਰਹੇ ਹਨ। ਵੀਡੀਓ ‘ਚ ਦੋਵੇਂ ਪਾਵ-ਭਾਜੀ ਬਣਾਉਂਦੇ ਅਤੇ ਮੋਮੋਜ਼ ਵੇਚਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰੇ ਸਭ ਤੋਂ ਪਹਿਲਾਂ ਸਕੂਲ ਜਾਂਦੇ ਹੈ। ਉਸ ਤੋਂ ਬਾਅਦ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਫੂਡ ਸਟਾਲ ਲਗਾਉਂਦੇ ਹਨ। ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਖਾਣਾ ਪਕਾਉਂਦੇ ਸਮੇਂ ਵੱਡੇ ਭਰਾ ਦਾ ਹੱਥ ਵੀ ਸੜ ਗਿਆ ਹੈ ਪਰ ਇਸ ਦੇ ਬਾਵਜੂਦ ਉਹ ਰੇਹੜੀ ਲਗਾ ਰਿਹਾ ਹੈ ਤੇ ਖਾਣਾ ਬਣਾ ਰਿਹਾ ਹੈ। ਉਕਤ ਵਿਅਕਤੀ ਲੋਕਾਂ ਨੂੰ ਅਪੀਲ ਵੀ ਕਰਦਾ ਹੈ ਕਿ ਉਹ ਉਨ੍ਹਾਂ ਦੀ ਦੁਕਾਨ ‘ਤੇ ਆਓ ਅਤੇ ਉਨ੍ਹਾਂ ਦੀ ਵਿਕਰੀ ਕਰਾਓ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੁਲਿਸ ਵਾਲੇ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ, ਮੌ.ਤ ‘ਤੇ ਹੱਸਦਾ ਵਿਖਿਆ (ਵੀਡੀਓ)
ਇਸ ਵੀਡੀਓ ਨੂੰ 14 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਅਸਲੀ ਲੜਾਕੂ ਹਨ। ਬਹੁਤ ਸਾਰੇ ਲੋਕਾਂ ਨੇ ਟਿੱਪਣੀ ਕੀਤੀ ਅਤੇ ਪੁੱਛਿਆ ਕਿ ਉਹ ਉਨ੍ਹਾਂ ਨੂੰ ਪੈਸੇ ਕਿਵੇਂ ਭੇਜ ਸਕਦੇ ਹਨ। ਕਈ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕਰਕੇ ਉਨ੍ਹਾਂ ਦੀ ਮਦਦ ਕਰਨ ਲਈ ਕਿਹਾ ਹੈ। ਇਕ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਕਿਸੇ ਚੰਗੇ ਹੋਟਲ ਵਿਚ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲਿਜਾ ਸਕਣ।
ਵੀਡੀਓ ਲਈ ਕਲਿੱਕ ਕਰੋ -: