ਪਠਾਨਕੋਟ-ਸੁਜਾਨਪੁਰ ਰੋਡ ‘ਤੇ ਛੋਟੇਪੁਰ ਨੇੜੇ ਬੀਤੀ ਦਿਨੀਂ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸਕੂਟਰ ਫਿਸਲਣ ਕਾਰਨ ਇਕ ਸਰਕਾਰੀ ਅਧਿਆਪਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਅਧਿਆਪਕ ਨੂੰ 10 ਮਹੀਨੇ ਪਹਿਲਾਂ ਹੀ ਨੌਕਰੀ ਮਿਲੀ ਸੀ। ਸਰਕਾਰੀ ਅਧਿਆਪਕ ਦੀ ਪਛਾਣ ਭਦਰੋਆ ਦੇ ਰਹਿਣ ਵਾਲੇ ਵਿਵੇਕ ਕੁਮਾਰ (35) ਵਜੋਂ ਹੋਈ ਹੈ। ਇਸ ਸਮੇਂ ਵਿਵੇਕ ਦੀ ਡਿਊਟੀ ਸਰਕਾਰੀ ਪ੍ਰਾਇਮਰੀ ਸਕੂਲ ਫ਼ਿਰੋਜ਼ਪੁਰ ਕਲਾਂ ਵਿਚ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੁਬਈ ਤੋਂ ਪਰਤੇ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ
ਚਸ਼ਮਦੀਦਾਂ ਮੁਤਾਬਕ ਵਿਵੇਕ ਕੁਮਾਰ ਨੇ ਹੈਲਮੇਟ ਪਾਇਆ ਹੋਇਆ ਸੀ, ਜਦੋਂ ਸਕੂਟਰ ਤਿਲਕ ਗਿਆ ਤਾਂ ਹੈਲਮੇਟ ਉਤਰ ਲਿਆ ਅਤੇ ਸਿਰ ‘ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐਸਆਈ ਧਰਮਪਾਲ ਨੇ ਦੱਸਿਆ ਕਿ ਪੁਲਿਸ ਨੇ ਭਰਾ ਅਜੈ ਕੁਮਾਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish