ਹੁਣ ਹਾਲ ਹੀ ‘ਚ ‘ਜਵਾਨ’ ਨੂੰ ਲੈ ਕੇ ਇਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਇਸ ਫਿਲਮ ਨੂੰ ਦੇਖਣਾ ਹੁਣ ਹੋਰ ਵੀ ਆਸਾਨ ਹੋਣ ਵਾਲਾ ਹੈ, ਕਿਉਂਕਿ ਫਿਲਮ ਦੀ ਟਿਕਟ ਦੀ ਕੀਮਤ ਘੱਟ ਗਈ ਹੈ। ਸ਼ਾਹਰੁਖ ਖਾਨ ਦੀ ‘ਜਵਾਨ’ ਪੂਰੇ ਭਾਰਤ ‘ਚ ਰਿਲੀਜ਼ ਹੋਈ ਸੀ। ਹਿੰਦੀ ਤੋਂ ਇਲਾਵਾ ਐਟਲੀ ਦੀਆਂ ਫਿਲਮਾਂ ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਵੀ ਹਰ ਰੋਜ਼ ਕਰੋੜਾਂ ਰੁਪਏ ਕਮਾ ਰਹੀਆਂ ਹਨ। 14 ਦਿਨ ਬਾਅਦ ਵੀ ਕਿੰਗ ਖਾਨ ਦੀ ਫਿਲਮ ਲਈ ਸਿਨੇਮਾਘਰਾਂ ‘ਚ ਭੀੜ ਹੈ। ਇਸ ਦੌਰਾਨ ਜੇਕਰ ਖਬਰਾਂ ਦੀ ਮੰਨੀਏ ਤਾਂ ਹੈਦਰਾਬਾਦ ਦੇ ਕਈ ਸਿਨੇਮਾਘਰਾਂ ‘ਚ ‘ਜਵਾਨ’ ਦੀਆਂ ਟਿਕਟਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਰਿਪੋਰਟ ਮੁਤਾਬਕ ਜਦੋਂ ਸ਼ਾਹਰੁਖ ਖਾਨ ਦੀ ‘ਜਵਾਨ’ ਰਿਲੀਜ਼ ਹੋਈ ਸੀ ਤਾਂ ਕਈ ਵੱਡੇ ਸਿਨੇਮਾਘਰਾਂ ‘ਚ ਇਸ ਦੀ ਟਿਕਟ ਦੀ ਕੀਮਤ 300 ਰੁਪਏ ਤੋਂ ਲੈ ਕੇ 500 ਰੁਪਏ ਤੱਕ ਸੀ ਪਰ ਹੁਣ ਹੈਦਰਾਬਾਦ ਦੇ ਕਈ ਮਲਟੀਪਲੈਕਸ ਸਿਨੇਮਾਘਰਾਂ ‘ਚ ਫਿਲਮ ਦੀਆਂ ਟਿਕਟਾਂ ਦੀਆਂ ਕੀਮਤਾਂ ਅੱਧਾ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .