ਕਲੈਰੀਵੇਟ, ਇੱਕ ਪ੍ਰਮੁੱਖ ਗਲੋਬਲ ਸੂਚਨਾ ਸੇਵਾ ਪ੍ਰਦਾਤਾ, ਨੇ ਲੰਡਨ ਵਿੱਚ ਦ ਇੰਡੀਆ ਰਿਸਰਚ ਐਕਸੀਲੈਂਸ-ਸਾਇਟੇਸ਼ਨ ਅਵਾਰਡਸ 2023 ਦੇ ਪ੍ਰਾਪਤਕਰਤਾਵਾਂ ਦੀ ਘੋਸ਼ਣਾ ਕੀਤੀ। 9 ਖੋਜਕਰਤਾਵਾਂ ਅਤੇ 11 ਸੰਸਥਾਵਾਂ ਨੂੰ ਖੋਜ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਸ ਸਾਲ ਦੇ ਪੁਰਸਕਾਰ ਮਿਲੇ ਹਨ। ਕਲੈਰੀਵੇਟ ਵੱਲੋਂ ਸੰਸਥਾਗਤ ਸ਼੍ਰੇਣੀ ਤਹਿਤ ਦਵਾਈ ਅਤੇ ਸਿਹਤ ਵਿਗਿਆਨ ਦੇ ਖੇਤਰ ਵਿੱਚ ਪੀਜੀਆਈ ਚੰਡੀਗੜ੍ਹ ਨੂੰ ਸਰਵੋਤਮ ਐਲਾਨਿਆ ਗਿਆ। 2023 ਅਵਾਰਡ 2017 ਤੋਂ 2022 ਤੱਕ ਪ੍ਰਕਾਸ਼ਿਤ ਆਉਟਪੁੱਟ ਦੇ ਵਿਸ਼ਲੇਸ਼ਣ ‘ਤੇ ਅਧਾਰਤ ਸੀ। ਸੰਸਥਾ ਦੇ ਡਾਕਟਰਾਂ, ਵਿਗਿਆਨੀਆਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਪੀ.ਜੀ.ਆਈ ਦੇ ਡਾਇਰੈਕਟਰ ਡਾ: ਵਿਵੇਕ ਲਾਲ ਨੇ ਕਿਹਾ ਕਿ ਇਹ ਸੰਸਥਾ ਵਿੱਚ ਸਾਡੇ ਖੋਜਾਰਥੀਆਂ ਦੀ ਬਿਨਾਂ ਸ਼ਰਤ ਪ੍ਰਤੀਬੱਧਤਾ ਅਤੇ ਸਮਰਪਣ ਦਾ ਨਤੀਜਾ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .