ਭਾਰਤ ਨੇ ਵਨਡੇ ਵਰਲਡ ਕੱਪ 2023 ਵਿਚ ਲਗਾਤਾਰ ਦੂਜੀ ਜਿੱਤ ਦਰਜ ਕਰ ਲਈ ਹੈ। ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟ ਤੋਂ ਹਰਾ ਦਿੱਤਾ। ਭਾਰਤ ਨੇ ਪਹਿਲਾ ਮੈਚ ਆਸਟ੍ਰੇਲੀਆ ਖਿਲਾਫ 8 ਵਿਕਟ ਤੋਂ ਜਿੱਤਿਆ ਸੀ। ਇਸ ਦੇ ਨਾਲ ਟੀਮ ਇੰਡੀਆ ਦੇ 4 ਪੁਆਇੰਟਸ ਹੋ ਗਏ ਤੇ ਟੀਮ ਪੁਆਇੰਟਸ ‘ਚ ਦੂਜੇ ਨੰਬਰ ‘ਤੇ ਪਹੁੰਚ ਗਈ।
ਅਰੁਣ ਜੇਤਲੀ ਸਟੇਡੀਅਮ ਵਿਚ ਅਫਗਾਨਿਸਤਾਨ ਨੇ ਪਹਿਲਾਂ ਬੈਟਿੰਗ ਕਰਦੇ ਹੋਏ 8 ਵਿਕਟਾਂ ‘ਤੇ 273 ਦੌੜਾਂ ਬਣਾਈਆਂ। ਜਵਾਬ ਵਿਚ ਟੀਮ ਇੰਡੀਆ ਨੇ 35 ਓਵਰਾਂ ਵਿਚ ਹੀ ਟਾਰਗੈੱਟ ਹਾਸਲ ਕਰ ਲਿਆ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ 63 ਗੇਂਦਾਂ ‘ਤੇ ਸੈਂਕੜਾ ਲਗਾਇਆ।ਉਨ੍ਹਾਂ ਨੇ 131 ਦੌੜਾਂ ਦੀ ਪਾਰੀ ਖੇਡੀ। ਪਹਿਲੀ ਪਾਰੀ ਵਿਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਲਈਆਂ।
ਵਿਰਾਟ ਕੋਹਲੀ ਨੇ 56 ਗੇਂਦਾਂ ‘ਤੇ 55 ਦੌੜਾਂ ਦੀ ਨਾਟ ਆਊਟ ਪਾਰੀ ਖੇਡੀ। ਉਨ੍ਹਾਂ ਨੇ 35ਵੇਂ ਓਵਰ ਦੀ ਆਖਰੀ ਗੇਂਦ ‘ਤੇ ਚੌਕਾ ਲਗਾ ਕੇ ਭਾਰਤ ਨੂੰ 8 ਵਿਕਟ ਨਾਲ ਮੈਚ ਜਿੱਤਿਆ। ਵਿਰਾਟ ਨੇ ਪਾਰੀ ਵਿਚ 6 ਚੌਕੇ ਲਗਾਏ ਤੇ ਸ਼੍ਰੇਅਸ ਅਈਅਰਨਾਲ 68 ਦੌੜਾਂ ਦੀ ਪਾਰਟਨਰਸ਼ਿਪ ਵੀ ਕੀਤੀ। ਸ਼੍ਰੇਅਸ 25 ਦੌੜਾਂ ਬਣਾ ਕੇ ਨਾਟਆਊਟ ਰਿਹਾ।
ਭਾਰਤ ਤੋਂ ਓਪਨਿੰਗ ਕਰਨ ਆਏ ਕਪਤਾਨ ਰੋਹਿਤ ਸ਼ਰਮਾ ਨੇ ਸ਼ੁਰੂਆਤੀ ਓਵਰਾਂ ਵਿਚ ਹੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 30 ਗੇਂਦਾਂ ‘ਤੇ ਫਿਫਟੀ ਤੇ 63 ਗੇਂਦਾਂ ‘ਤੇ ਸੈਂਕੜਾ ਲਗਾਇਆ।ਉਹ 84 ਗੇਂਦਾਂ ‘ਤੇ 131 ਦੌੜਾਂ ਬਣਾ ਕੇ ਆਊਟ ਹੋਏ। ਇਸ ਪਾਰੀ ਵਿਚ ਉਨ੍ਹਾਂ ਨੇ 16 ਚੌਕੇ ਤੇ 5 ਛੱਕੇ ਲਗਾਏ।
ਵੀਡੀਓ ਲਈ ਕਲਿੱਕ ਕਰੋ -: