ਕਪੂਰਥਲਾ ਦੇ ਫਗਵਾੜਾ ‘ਚ ਇਕ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ ਸ਼ਤਾਬਦੀ ਐਕਸਪ੍ਰੈੱਸ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਤਿੰਨਾਂ ਦੀਆਂ ਲਾਸ਼ਾਂ ਦੇ ਚੀਥੜੇ ਉੱਡ ਗਏ। ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਰੇਲਵੇ ਟ੍ਰੈਕ ਤੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਰੇਲਵੇ ਪੁਲੀਸ ਦੇ ਇੰਚਾਰਜ ਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕੋਲੋਂ ਮਿਲੇ ਆਧਾਰ ਕਾਰਡਾਂ ਮੁਤਾਬਕ ਉਨ੍ਹਾਂ ਦੀ ਪਛਾਣ ਪ੍ਰਵੀਨ ਕੁਮਾਰੀ (36) ਪਤਨੀ ਰਵੀ ਕੁਮਾਰ ਵਾਸੀ ਪਿੰਡ ਭਾਰਸਿੰਘ ਪੁਰਾ ਥਾਣਾ ਫਿਲੌਰ, ਉਸ ਦੀ ਪੁੱਤਰੀ ਸਮਨਪ੍ਰੀਤ ਕੌਰ (10) ਵਜੋਂ ਹੋਈ ਹੈ। ) ਅਤੇ ਪੁੱਤਰ ਨਵਨੀਤ ਕੁਮਾਰ (5) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਸਮਲਿੰਗੀ ਵਿਆਹਾਂ ‘ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫ਼ੈਸਲਾ, ਕਾਨੂੰਨੀ ਮਾਨਤਾ ਦੇਣ ਤੋਂ ਕੀਤਾ ਇਨਕਾਰ
ਐਸ.ਆਈ ਨੇ ਦੱਸਿਆ ਕਿ ਇਹ ਹਾਦਸਾ ਫਗਵਾੜਾ ਅਤੇ ਮੌਲੀ ਸਟੇਸ਼ਨ ਦੇ ਵਿਚਕਾਰ ਕਿਲੋਮੀਟਰ ਨੰਬਰ 407/20-24 ‘ਤੇ ਵਾਪਰਿਆ। ਔਰਤ ਨੇ ਬੱਚਿਆਂ ਨਾਲ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਈਸ ਟ੍ਰੇਨ ਨੰ. 12030 ਡਾਊਨ ਦੇ ਅੱਗੇ ਛਾਲ ਮਾਰ ਦਿੱਤੀ। ਹਾਲਾਂਕਿ ਔਰਤ ਨੇ ਟ੍ਰੇਨ ਦੇ ਅੱਗ ੇਛਾਲ ਕਿਉਂਮਾਰੀ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ। ਮ੍ਰਿਤਕਾ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਫਿਲਹਾਲ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: