ਮੁਕਤਸਰ ਜ਼ਿਲ੍ਹੇ ਵਿਚ ਰੇਲ ਇੰਜਣ ਦੀ ਚਪੇਟ ਵਿਚ ਆਉਣ ਨਾਲ ਦੋ ਸਕਿਓਰਿਟੀ ਗਾਰਡਾਂ ਦੀ ਜਾਨ ਚਲੀ ਗਈ। ਹਾਦਸਾ ਬਰੀਵਾਲਾ ਦੇ ਨੇੜੇ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਦੇ ਕੋਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈੱਡਫੋਨ ਲਗਾ ਕੇ ਦੋਵੇਂ ਸਕਿਓਰਿਟੀ ਗਾਰਡ ਪਟੜੀ ‘ਤੇ ਟਹਿਲ ਰਹੇ ਸਨ।
ਘਟਨਾ ਲਗਭਗ ਸਾਢੇ ਚਾਰ ਵਜੇ ਦੀ ਹੈ। ਰੇਲ ਇੰਜਣ ਕੋਟਕਪੂਰਾ ਤੋਂ ਬਰੀਵਾਲਾ ਵੱਲ ਜਾ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ (21) ਪੁੱਤਰ ਸਵਦੇਸ਼ ਕੁਮਾਰ ਤੇ ਖੇਮਾ ਚੋਪੜਾ (27) ਪੁੱਤਰ ਪ੍ਰਿਥੀ ਰਾਜ ਵਾਸੀ ਬਰੀਵਾਲਾ ਵਜੋਂ ਹੋਈ ਹੈ। ਦੱਸ ਦੇਈਏ ਕਿ ਵਾਂਦਰ ਜਟਾਣਾ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨਾਂ ਦਾ ਕੰਮ ਚੱਲ ਰਿਹਾ ਹੈ। ਸਾਮਾਨ ਦੀ ਦੇਖ-ਰੇਖ ਲਈ ਰੇਲਵੇ ਨੇ ਦੋਵਾਂ ਨੂੰ ਪ੍ਰਾਈਵੇਟ ਤੌਰ ‘ਤੇ ਸਕਿਓਰਿਟੀ ਗਾਰਡ ਰੱਖਿਆ ਸੀ।
ਇਹ ਵੀ ਪੜ੍ਹੋ : ਮੰਤਰੀ ਜਸਬੀਰ ਡਿੰਪਾ ਨੇ ਵਿਦੇਸ਼ ਮੰਤਰੀ ਨਾਲ ਕੀਤੀ ਬੈਠਕ, ਤਰਨਤਾਰਨ ‘ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦੀ ਕੀਤੀ ਮੰਗ
ਜਾਣਕਾਰੀ ਮੁਤਾਬਕ ਬਰੀਵਾਲਾ ਵਾਸੀ ਪਵਨ ਤੇ ਖੇਮਾ ਚੋਪੜਾ ਨੂੰ ਇਕ ਮਹੀਨੇ ਪਹਿਲਾਂ ਹੀ ਨੌਕਰੀ ‘ਤੇ ਰੱਖਿਆ ਗਿਆ ਸੀ।ਰਾਤ ਨੂੰ ਉਨ੍ਹਾਂ ਦੀ ਡਿਊਟੀ ਹੁੰਦੀ ਸੀ। ਰੋਜ਼ਾਨਾ ਦੀ ਤਰ੍ਹਾਂ ਐਤਵਾਰ ਨੂੰ ਉਹ ਡਿਊਟੀ ਦੇ ਰਹੇ ਸਨ। ਸੋਮਵਾਰ ਸਵੇਰੇ ਲਗਭਗ ਸਾਢੇ ਚਾਰ ਵਜੇ ਕੰਨਾਂ ਵਿਚ ਹੈੱਡਫੋਨ ਲਗਾ ਕੇ ਪਟੜੀ ‘ਤੇ ਟਹਿਲ ਰਹੇ ਸਨ।ਇਸ ਦੌਰਾਨ ਕੋਟਕਪੂਰਾ ਵੱਲੋਂ ਅਚਾਨਕ ਰੇਲ ਇੰਜਣ ਆ ਗਿਆ। ਇੰਜਣ ਚਾਲਕ ਨੇ ਹਾਰਨ ਦਿੱਤਾ ਪਰ ਹੈੱਡਫੋਨ ਦੀ ਵਜ੍ਹਾ ਨਾਲ ਦੋਵੇਂ ਸੁਣ ਨਹੀਂ ਸਕੇ।