ਸਿੱਧਵਾਂ ਬੇਟ ਦੇ ਪਿੰਡ ਮਧੇਪੁਰ ਵਿਚ ਇਕ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਪਤੀ ਦੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਜੀਤ ਕੌਰ ਜੋ ਕਿ 3 ਬੱਚਿਆਂ ਦੀ ਮਾਂ ਹੈ, ਦੇ ਪਿੰਡ ਬਾਘੀਵਾਲਾ ਥਾਣਾ ਸ਼ਾਹਕੋਟ ਵਾਸੀ ਚਰਨਜੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਚਰਨਜੀਤ ਸਿੰਘ ਅਕਸਰ ਬਲਜੀਤ ਕੌਰ ਨੂੰ ਮਿਲਣ ਪਿੰਡ ਮਧੇਪੁਰ ਆਉਂਦਾ ਸੀ ਜਿਸ ‘ਤੇ ਉਸ ਦਾ ਪਤੀ ਗੁਰਦੀਪ ਸਿੰਘ ਤੇ ਗੁਆਂਢੀਆਂ ਨੇ ਵਿਰੋਧ ਕੀਤਾ।
ਬੀਤੀ ਰਾਤ ਵੀ ਚਰਨਜੀਤ ਸਿੰਘ ਪਿੰਡ ਮਧੇਪੁਰ ਵਿਚ ਬਲਜੀਤ ਕੌਰ ਨੂੰ ਮਿਲਣ ਆਇਆ ਸੀ ਜਿਸਦੀ ਜਾਣਕਾਰੀ ਹੋਣ ‘ਤੇ ਗੁਰਦੀਪ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਪ੍ਰੇਮੀ-ਪ੍ਰੇਮਿਕਾ ਨੇ ਗੁੱਸੇ ਵਿਚ ਆ ਕੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਤੇ ਸਿੱਧਵਾਂ ਬੇਟ ਥਾਣੇ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।