Ghoomer OTT Release date: ਅਭਿਸ਼ੇਕ ਬੱਚਨ ਅਤੇ ਸੈਯਾਮੀ ਖੇਰ ਸਟਾਰਰ ਫਿਲਮ ‘ਘੂਮਰ’ 18 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ। ਆਰ ਬਾਲਕੀ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਹੁਣ OTT ਪਲੇਟਫਾਰਮ ‘ਤੇ ਆਉਣ ਲਈ ਤਿਆਰ ਹੈ।

Ghoomer OTT Release date
Zee5 ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦਾ ਐਲਾਨ ਕੀਤਾ ਹੈ। ਘੂਮਰ ਦੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਫਿਲਮ ZEE5 ‘ਤੇ 10 ਨਵੰਬਰ ਨੂੰ ਸਟ੍ਰੀਮ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਸਪੋਰਟਸ ਡਰਾਮਾ ਫਿਲਮ ਹੈ, ਜਿਸ ਵਿੱਚ ਅਭਿਸ਼ੇਕ ਅਤੇ ਸੈਯਾਮੀ ਤੋਂ ਇਲਾਵਾ ਅੰਗਦ ਬੇਦੀ, ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਫਿਲਮ ‘ਚ ਅਭਿਤਾਭ ਬੱਚਨ ਦਾ ਕੈਮਿਓ ਵੀ ਨਜ਼ਰ ਆਵੇਗਾ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਮਰਹੂਮ ਬਿਸ਼ਨ ਸਿੰਘ ਬੇਦੀ ਵੀ ਨਜ਼ਰ ਆ ਰਹੇ ਹਨ। ਇਹ ਉਨ੍ਹਾਂ ਦੀ ਪਹਿਲੀ ਫਿਲਮ ਸੀ, ਜਿੱਥੇ ਅੰਗਦ ਬੇਦੀ ਪਹਿਲੀ ਵਾਰ ਆਪਣੇ ਪਿਤਾ ਨਾਲ ਸਕ੍ਰੀਨ ‘ਤੇ ਨਜ਼ਰ ਆਏ ਸਨ। ਬਿਸ਼ਨ ਸਿੰਘ ਬੇਦੀ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।
View this post on Instagram
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਸੈਯਾਮੀ ਖੇਰ ‘ਘੂਮਰ’ ‘ਚ ਪੈਰਾਪਲਜਿਕ ਕ੍ਰਿਕਟਰ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਅਭਿਸ਼ੇਕ ਬੱਚਨ ਉਸ ਦੇ ਕ੍ਰਿਕਟ ਕੋਚ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਫਿਲਮ ‘ਚ ਅਭਿਸ਼ੇਕ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਜਿਸ ਤਰ੍ਹਾਂ ਅਦਾਕਾਰ ਨੇ ਫਿਲਮ ਵਿੱਚ ਮੋਨੋਲੋਗ ਬੋਲਿਆ ਹੈ ਉਹ ਤੁਹਾਡੇ ਦਿਲ ਨੂੰ ਛੂਹ ਜਾਵੇਗਾ। ਇਸ ਦੇ ਨਾਲ ਹੀ ਫਿਲਮ ‘ਚ ਸੈਯਾਮੀ ਖੇਰ ਦੀ ਅਦਾਕਾਰੀ ਕਿਤੇ ਵੀ ਘੱਟ ਨਹੀਂ ਹੋਈ ਹੈ।








