ਬਠਿੰਡਾ ਦੇ ਪਿੰਡ ਮੂਲਕਾ ਵਿਚ ਅੱਜ ਸਵੇਰੇ ਬਾਈਕ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਇਕ ਵਪਾਰੀ ਨੂੰ ਜ਼ਖਮੀ ਕਰਕੇ ਉਸ ਤੋਂ 4 ਲੱਖ 88 ਹਜਾਰ ਰੁਪਏ ਲੁੱਟ ਲਏ ਹਨ। ਪੀੜਤ ਵਪਾਰੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।ਉਕਤ ਘਟਨਾ ਸਵੇਰੇ ਲਗਭਗ 7 ਵਜੇ ਦੀ ਦੱਸੀ ਜਾ ਰਹੀ ਹੈ।
3 ਅਣਪਛਾਤੇ ਨੌਜਵਾਨਾਂ ਦੁਕਾਨ ਵਿਚ ਵੜ ਕੇ ਕਾਰੋਬਾਰੀ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਤੇ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਨੇ ਇਸ ਸਬੰਧੀ ਥਾਣਾ ਦਿਆਲਪੁਰਾ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਦਿਨ-ਦਿਹਾੜੇ ਹੋਈ ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਨੇਪਾਲ ‘ਚ ਇੱਕ ਦਿਨ ‘ਚ ਤੀਜੀ ਵਾਰ ਹਿੱਲੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਲਗਾਤਾਰ ਲੁੱਟਮਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਬੀਤੇ ਸ਼ੁੱਕਰਵਾਰ ਸਵੇਰੇ ਸਥਾਨਕ ਐੱਸਐੱਸਪੀ ਰਿਹਾਇਸ਼ ਕੋਲ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਬੀਐੱਸਐੱਫ ਦੇ ਏਐੱਸਆਈ ਨਾਲ ਲੁੱਟਮਾਰ ਕੀਤੀ।
ਵੀਡੀਓ ਲਈ ਕਲਿੱਕ ਕਰੋ : –