ਸਨੌਰ ਵਿਚ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਧੱਕੇਸ਼ਾਹੀ ਸਾਹਮਣੇ ਆਈ ਹੈ ਵਿਧਾਇਕ ਪਠਾਣਮਾਜਰਾ ਦੇ ਬੰਦਿਆਂ ਨੇ ਸਨੌਰ ਸਥਿਤ ਫਾਸਟਵੇਅ ਦੇ ਕੇਬਲ ਆਪ੍ਰੇਟਰ ਦੇ ਦਫਤਰ ਵਿਚ ਵੜ ਕੇ ਭੰਨ-ਤੋੜ ਕੀਤੀ ਹੈ ਤੇ ਫਿਰ ਸਾਮਾਨ ਚੋਰੀ ਕੀਤਾ ਗਿਆ। ਆਪ੍ਰੇਟਰ ਦਾ ਦੋਸ਼ ਹੈ ਕਿ ਵਿਧਾਇਕ ਹਰਮੀਤ ਸਿੰਘ ਗੱਜਣਮਾਜਰਾ ਦੀ ਰਹਿਨੁਮਾਈ ਹੇਠ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਕੇਬਲ ਆਪ੍ਰੇਟਰ ਦਾ ਕਹਿਣਾ ਹੈ ਕਿ ਵਿਧਾਇਕ ਪਠਾਣਮਾਰਾ ਦੀ ਸ਼ਹਿ ‘ਤੇ ਹੀ ਕੇਬਲ ਦੀਆਂ ਤਾਰਾਂ ਕੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੂਕਦਰਸ਼ਕ ਬਣੀ ਹੋਈ ਹੈ ਤੇ ਉਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਇਸ ਦੇ ਉਲਟ ਪੀੜਤ ਪੱਖ ‘ਤੇ ਹੀ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧੱਕੇ ਨਾਲ ਸਾਡਾ ਰੋਜ਼ਗਾਰ ਖੋਹਣ ਦੀ ਕੀਤੀ ਜਾ ਰਹੀ ਕੋਸ਼ਿਸ਼ ਹੈ।
ਦੇਖੋ ਵੀਡੀਓ : MLA ਹਰਮੀਤ ਪਠਾਣਮਾਜਰਾ ਦੀ ਸ਼ੈਅ ‘ਤੇ ਕੇਬਲ ਅਪਰੇਟਰ ਦੇ ਦਫ਼ਤਰ ‘ਤੇ ਸੁਣੋ ਬੰਦਿਆਂ ਨੇ ਕਿਵੇਂ ਕੀਤਾ ਹਮਲਾ…..
ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਧੱਕੇਸ਼ਾਹੀ ਨੂੰ ਬੰਦ ਕਰਵਾਇਆ ਜਾਵੇ ਤੇ ਜੇਕਰ ਇਹ ਬੰਦ ਨਾ ਹੋਇਆ ਤਾਂ ਪੰਜਾਬ ਦੇ ਸਾਰੇ ਕੇਬਲ ਆਪ੍ਰੇਟਰਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਕੇਬਲ ਅਪਰੇਟਰ ਦਾ ਕਹਿਣਾ ਹੈ ਕਿ ਜੇਕਰ ਇਸ ਧੱਕੇਸ਼ਾਹੀ ਨੂੰ ਬੰਦ ਕਰਨ ਲਈ ਸੂਬਾ ਸਰਕਾਰ ਵੱਲੋਂ ਕੋਈ ਸਖਤ ਕਦਮ ਨਾ ਚੁੱਕਿਆ ਗਿਆ ਤਾਂ ਪੰਜਾਬ ਦੇ ਸਾਰੇ ਕੇਬਲ ਆਪ੍ਰੇਟਰ ਮਿਲ ਕੇ ਪੰਜਾਬ ਵਿਚ ਬਲੈਕ ਆਊਟ ਕਰ ਦੇਣਗੇ।
ਵੀਡੀਓ ਲਈ ਕਲਿੱਕ ਕਰੋ : –