ਅੱਜ ਦੀਵਾਲੀ ਵਾਲੇ ਦਿਨ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਕੇਮੰਨੂ ਵਿਚ ਦਰਦਨਾਕ ਹਾਦਸਾ ਵਾਪਰ ਗਿਆ।ਇਥੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਇਕ ਅਣਪਛਾਤੇ ਹਮਲਾਵਰ ਘਰ ਵਿਚ ਦਾਖਲ ਹੋਇਆ ਤੇ ਉਸ ਨੇ ਘਰ ਦੇ 4 ਜੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਿਸ ਮੁਤਾਬਕ ਨਕਾਬਪੋਸ਼ ਵਿਅਕਤੀ ਜ਼ਬਰਦਸਤੀ ਘਰ ਵਿਚ ਵੜਿਆ ਅਤੇ ਹਸੀਨਾ (46) ਅਤੇ ਉਸ ਦੇ 23, 21 ਤੇ 12 ਸਾਲ ਦੇ ਤਿੰਨ ਬੱਚਿਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਇਕ ਹੋਰ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇੰਟਰਨੈਸ਼ਨਲ ਕ੍ਰਿਕਟ ‘ਚ 14,000 ਦੌੜਾਂ ਬਣਾਉਣ ਵਾਲੇ ਬਣੇ ਤੀਜੇ ਭਾਰਤੀ ਓਪਨਰ
ਇਹ ਵੀ ਖਬਰ ਹੈ ਕਿ ਪੀੜਤਾ ਦਾ ਪਤੀ ਖਾੜੀ ਦੇਸ਼ ਵਿਚ ਕੰਮ ਕਰਦਾ ਹੈ।ਉਡੁਪੀ ਜ਼ਿਲ੍ਹੇ ਦੇ ਪੁਲਿਸ ਪ੍ਰਧਾਨ ਅਰੁਣ ਕੁਮਾਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਘਰ ਤੋਂ ਕੋਈ ਸੋਨਾ ਜਾਂ ਨਕਦੀ ਚੋਰੀ ਨਹੀਂ ਹੋਈ ਹੈ। ਮਾਲਪੇ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –