ਚੀਨ ਮਾਹਿਰਾਂ ਨੇ ਮੌਜੂਦਾ ਸਰਦੀਆਂ ਦੇ ਮੌਸਮ ਦੌਰਾਨ ਕੋਰੋਨਾ ਦੇ ਫਿਰ ਤੋਂ ਉਭਰਨ ਬਾਰੇ ਅਲਰਟ ਜਾਰੀ ਕੀਤਾ ਹੈ ਤੇ ਬਜ਼ੁਰਗ ਤੇ ਕਮਜ਼ੋਰ ਆਬਾਦੀ ਨੂੰ ਟੀਕਾ ਲਗਾਉਣ ਲਈ ਕਿਹਾ ਹੈ। ਚੀਨੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ ਵਿਚ ਦੇਸ਼ ਭਰ ਵਿਚ ਕੋਰੋਨਾ ਦੇ ਕੁੱਲ 209 ਨਵੇਂ ਗੰਭੀਰ ਮਾਮਲੇ ਸਾਹਮਣੇ ਆਏ ਤੇ ਇਸ ਕਾਰਨ 24 ਮੌਤਾਂ ਹੋਈਆਂ।
ਚੀਨ ਦੇ ਚੋਟੀ ਦੇ ਸਾਹ ਰੋਗ ਮਾਹਿਰ, ਝੋਂਗ ਨਨਸ਼ਾਨ ਨੇ ਸਰਦੀਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਮਾਮੂਲੀ ਵਾਧੇ ਦੀ ਚੇਤਾਵਨੀ ਦਿੱਤੀ ਅਤੇ ਬਜ਼ੁਰਗਾਂ ਅਤੇ ਕਮਜ਼ੋਰ ਆਬਾਦੀਆਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣ ਦੀ ਯਾਦ ਦਿਵਾਈ। ਇਸ ਦੇ ਨਾਲ ਹੀ ਸ਼ੇਨਜ਼ੇਨ ਦੇ ਥਰਡ ਪੀਪਲਜ਼ ਹਸਪਤਾਲ ਦੇ ਮੁਖੀ ਲੂ ਹੋਂਗਝੂ ਨੇ ਦੱਸਿਆ ਕਿ ਵਾਇਰਸ ਬਦਲਾਅ ਦੇ ਦੌਰ ਤੋਂ ਗੁਜ਼ਰ ਰਿਹਾ ਹੈ, ਜਦੋਂ ਕਿ ਆਮ ਲੋਕਾਂ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਘਟਦੀ ਜਾ ਰਹੀ ਹੈ ਕਿਉਂਕਿ ਸਮਾਂ ਬੀਤਣ ਨਾਲ ਉਨ੍ਹਾਂ ਦੇ ਐਂਟੀਬਾਡੀ ਦਾ ਪੱਧਰ ਘਟਦਾ ਜਾ ਰਿਹਾ ਹੈ।
ਲੂ ਹੋਂਗਝਾਓ ਮੁਤਾਬਕ ਸਦਰੀਆਂ ਦੇ ਮੌਸਮ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰਦ ਤੇ ਸਰਦੀਆਂ ਨੂੰ ਉੱਚ ਇੰਫਲੂਏਂਜਾ ਦਰ ਲਈ ਜਾਣਿਆ ਜਾਂਦਾ ਹੈ, ਇਸ ਲਈ ਲੋਕਾਂ ਨੂੰ ਸੰਭਾਵਿਤ ਸਹਿ-ਸੰਕਰਮਣਾਂ ਤੋਂ ਵੀ ਸਾਵਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਰੋਕਥਾਮ ਤੇ ਕੰਟਰੋਲ ਉਪਾਵਾਂ ਨੂੰ ਲਾਗੂ ਕਰਨਾ ਅਜੇ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ CM ਮਾਨ ਦਾ ਤੋਹਫਾ, ਪੰਜਾਬ ਪੁਲਿਸ ‘ਚ 1450 ਨਵੀਆਂ ਆਸਾਮੀਆਂ ਨੂੰ ਦਿੱਤੀ ਮਨਜ਼ੂਰੀ
ਦੱਸ ਦੇਈਏ ਕਿ ਕੋਰੋਨਾ ਵਾਇਰਸ ਪਹਿਲੀ ਵਾਰ 2019 ਦੇ ਅਖੀਰ ਵਿਚ ਚੀਨ ਦੇ ਵੂਹਾਨ ਵਿਚ ਉਭਰਿਆ ਸੀ। ਬਾਅਦ ਵਿਚ ਵੱਡੇ ਪੈਮਾਨੇ ‘ਤੇ ਫੈਲ ਗਿਆ ਤੇ ਮਹਾਮਾਰੀ ਦੇ ਰੂਪ ਵਿਚ ਬਦਲ ਗਿਆ। ਇਸ ਨਾਲ ਦੁਨੀਆ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਦੁਨੀਆ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਉਭਰਦੇ ਰੂਪਾਂ ਨਾਲ ਜੂਝ ਰਹੀ ਸੀ, ਚੀਨ ਨੇ ਵਿਦੇਸ਼ਾਂ ਤੋਂ ਉਡਾਣਾਂ ‘ਤੇ ਪ੍ਰਤੀਬੰਧ ਲਗਾ ਕੇ ਖੁਦ ਨੂੰ ਬਾਕੀ ਦੁਨੀਆ ਤੋਂ ਵੱਖ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ : –