ਕੈਨੇਡਾ ਵਿਚ ਸਾਲ 2018 ਵਿਚ 16 ਹਾਕੀ ਖਿਡਾਰੀਆਂ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਇੰਡੋ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਭੇਜਿਆ ਜਾ ਸਕਦਾ ਹੈ। ਜਸਕੀਰਤ ਦੇ ਵਕੀਲ ਨੇ ਉਸ ਨੂੰ ਭਾਰਤ ਨਾ ਭੇਜਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵੀ ਉਸ ਨੂੰ ਕੈਨੇਡਾ ਤੋਂ ਭਾਰਤ ਭੇਜਣ ਦੀ ਸਿਫ਼ਾਰਸ਼ ਕੀਤੀ ਹੈ।
ਕੈਨੇਡਾ ਦੇ ਸਸਕੇਚੇਵਾਲ ਸੂਬੇ ਵਿਚ ਭਾਰਤੀ ਮੂਲ ਦੇ ਸਿੱਧੂ ਨੇ ਆਪਣੇ ਟਰੱਕ ਟਰਾਲੇ ਨਾਲ ਹੰਬੋਟ ਬ੍ਰੋਂਕੋਸ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਵਿਚ ਟੱਕਰ ਮਾਰ ਦਿੱਤੀ ਸੀ। ਇਸ ਦੁਰਘਟਨਾ ਵਿਚ 16 ਨੌਜਵਾਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ 13 ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿਚ ਕੈਨੇਡਾ ਦੀ ਅਦਾਲਤ ਨੇ ਸਿੱਧੂ ਨੂੰ 8 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸਿੱਧੂ ਵੱਲੋਂ ਦਲੀਲ ਦਿੱਤੀ ਜਾਂਦੀ ਰਹੀ ਸੀ ਕਿ ਉਹ ਟਰੱਕ ਡਰਾਈਵਿੰਗ ਵਿਚ ਨਵਾਂ ਸੀ ਤੇ 2018 ਵਿਚ ਇਕ ਮਹੀਨੇ ਤੋਂ ਘੱਟ ਸਮੇਂ ਪਹਿਲਾਂ ਨੌਕਰੀ ‘ਤੇ ਸੀ।
ਜਾਣਕਾਰੀ ਮੁਤਾਬਕ ਸਿੱਧੂ ਨੂੰ ਇਸੇ ਸਾਲ ਪੈਰੋਲ ਮਿਲੀ ਸੀ,ਉਸ ਨੇ ਅਦਾਲਤ ਵਿਚ ਗੁਹਾਰ ਲਗਾਈ ਕਿ ਉਸ ਦੀ ਡਿਪੋਰਟੇਸ਼ਨ ਨੂੰ ਰੋਕ ਦਿੱਤਾ ਜਾਵੇ ਕਿਉਂਕਿ ਦੁਰਘਟਨਾ ਤੋਂ ਪਹਿਲਾਂ ਉਸ ਦਾ ਰਿਕਾਰਡ ਸਾਫ ਸੀ। ਸਿੱਧੂ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਮੁੱਖ ਜਸਟਿਸ ਪਾਲ ਕ੍ਰੈਂਪਟਨ ਨੇ ਕਿਹਾ ਕਿ ਸਿੱਧੂ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਮੌਤ ਹੋ ਜੋ ਬਹੁਤ ਹੀ ਗਲਤ ਸੀ, ਇਸ ਨਾਲ ਕਈ ਲੋਕ ਟੁੱਟ ਗਏ ਜਦੋਂ ਕਿ ਕਈਆਂ ਦੀਆਂ ਉਮੀਦਾਂ ਤੇ ਸੁਪਨੇ ਚਕਨਾਚੂਰ ਹੋ ਗਏ।
ਇਹ ਵੀ ਪੜ੍ਹੋ : ਆਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਲਾਵਾਂ ਦੌਰਾਨ ਲਹਿੰਗਾ ਤੇ ਘੱਗਰਾ ਪਾਉਣ ‘ਤੇ ਲੱਗੀ ਪਾਬੰਦੀ
ਦੂਜੇ ਪਾਸੇ ਸਿੱਧੂ ਮਨੁੱਖੀ ਆਧਾਰ ‘ਤੇ ਕੈਨੇਡਾ ‘ਚ ਰਹਿਣ ਦੀ ਇਜਾਜ਼ਤ ਲੈ ਸਕਦੇ ਹਨ। ਹਾਲਾਂਕਿ, ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਸਿੱਧੂ ਨੂੰ ਕੈਨੇਡਾ ਵਿੱਚ ਰਹਿਣ ਦਿੱਤਾ ਜਾਵੇ। ਸਾਡੇ ਮਨ ਵਿੱਚ ਉਸ ਵਿਅਕਤੀ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਹੈ, ਅਸੀਂ ਉਸਨੂੰ ਦੁਬਾਰਾ ਕਦੇ ਨਹੀਂ ਦੇਖਣਾ ਚਾਹੁੰਦੇ।
ਵੀਡੀਓ ਲਈ ਕਲਿੱਕ ਕਰੋ : –