ਪੰਜਾਬ ਦੇ ਮੋਗਾ ਵਿੱਚ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਦੇ ਪਿੰਡ ਭਿੰਡਰ ਕਲਾ ਵਿੱਚ ਇੱਕ 64 ਸਾਲਾ ਵਿਅਕਤੀ ਦੀ ਹੱਤਿਆ ਕਿੱਤੀ ਗਈ ਹੈ। ਬਜ਼ੁਰਗ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਵੀ ਮਿਲੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਬਜ਼ੁਰਗ ਦੇ ਪੁੱਤਰ ਰੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਹਰ ਰੋਜ਼ ਖੇਤਾਂ ਵਿੱਚ ਸੈਰ ਕਰਨ ਜਾਂਦਾ ਸੀ। ਬੀਤੀ ਸ਼ਾਮ ਵੀ ਉਹ ਕਰੀਬ ਪੰਜ ਵਜੇ ਖੇਤਾਂ ਵਿੱਚ ਸੈਰ ਕਰਨ ਗਿਆ ਸੀ। ਜਦੋਂ ਉਹ ਰਾਤ 9 ਵਜੇ ਤੱਕ ਖੇਤਾਂ ਤੋਂ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਜਲੰਧਰ DC ਦਫ਼ਤਰ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ, 40 ਦਿਨਾਂ ਮਗਰੋਂ ਕੰਮ ‘ਤੇ ਪਰਤੇ ਕਰਮਚਾਰੀ
ਇਸ ਦੌਰਾਨ ਜਦੋਂ ਬਜ਼ੁਰਗ ਦਾ ਵੱਡੇ ਪੁੱਤਰ ਨੇ ਖੇਤ ‘ਚ ਜਾ ਕੇ ਦੇਖਿਆ ਤਾਂ ਉਥੇ ਉਸ ਦੇ ਪਿਤਾ ਦੀ ਲਾਸ਼ ਪਈ ਸੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿਤਾ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –