ਮੈਕਸੀਕੋ ਦੇ ਉੱਤਰੀ-ਮੱਧ ਸੂਬੇ ਗੁਆਨਾਜੁਆਟੋ ਦੇ ਸਾਲਵਤੀਰਾ ਸ਼ਹਿਰ ਵਿਚ ਐਤਵਾਰ ਸਵੇਰੇ 16 ਲੋਕਾਂ ਦੀ ਮੌਤ ਹੋ ਗਈ ਜਦੋਂ ਬੰਦੂਕਧਾਰੀਆਂ ਨੇ ਕ੍ਰਿਸਮਸ ਪਾਰਟੀ ‘ਤੇ ਹਮਲਾ ਕੀਤਾ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ।
ਸਥਾਨਕ ਮੀਡੀਆ ਨੇ ਦਸਿਆ ਕਿ ਪੀੜਤ ਪੋਸਾਡਾ ਨਾਂ ਦੀ ਕ੍ਰਿਸਮਸ ਪਾਰਟੀ ਵਾਲੀ ਥਾਂ ਤੋਂ ਬਾਹਰ ਨਿਕਲ ਰਹੇ ਸਨ ਜਦੋਂ ਬੰਦੂਕਧਾਰੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਸ਼ਹਿਰ ਵਿਚ ‘ਜਾਲਿਸਕੋ ਕਾਰਟੇਲ’ ਅਤੇ ‘ਸਿਨਾਲੋਆ ਕਾਰਟੇਲ’ ਦੇ ਸਮਰਥਨ ਵਾਲੇ ਸਥਾਨਕ ਗਿਰੋਹਾਂ ਵਿਚਾਲੇ ਸਰਵਉੱਚਤਾ ਦੀ ਲੜਾਈ ਨੂੰ ਲੈ ਕੇ ਖੂਨੀ ਸੰਘਰਸ਼ ਲੰਮੇ ਸਮੇਂ ਤੋਂ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –