ਮੋਹਾਲੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 2 ਸਾਲਾ ਮਾਸੂਮ ਖੇਡਦੇ-ਖੇਡਦੇ ਪਾਣੀ ਵਿਚ ਡਿੱਗ ਗਿਆ। ਤੇ ਪਾਣੀ ਵਿਚ ਡੁੱਬਣ ਨਾਲ ਉਸਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੈਕਟਰ-78 ਵਿਚ ਨਿਰਮਾਣ ਅਧੀਨ ਘਰ ਨੇੜੇ 8 ਫੁੱਟ ਡੂੰਘੇ ਡਿਗ ‘ਚ ਡੁੱਬਣ ਕਾਰਨ 2 ਸਾਲਾ ਮਾਸੂਮ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਪਛਾਣ ਕ੍ਰਿਸ਼ਨ ਵਜੋਂ ਹੋਈ ਹੈ ਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਤ੍ਰਾਸਦੀ ਹੈ ਕਿ ਪਿਤਾ ਨੂੰ ਵੀ ਆਪਣੇ ਪੁੱਤਰ ਦੀ ਮੌਤ ਬਾਰੇ 7 ਘੰਟੇ ਬਾਅਦ ਪਤਾ ਲੱਗਾ ਕਿਉਂਕਿ ਫ਼ੋਨ ਨਾ ਹੋਣ ਕਾਰਨ ਪਰਿਵਾਰ ਵਾਲੇ ਪਿਤਾ ਨੂੰ ਸੂਚਿਤ ਨਹੀਂ ਕਰ ਸਕੇ। ਕ੍ਰਿਸ਼ਨਾ ਦੇ ਮਾਪੇ ਮਜ਼ਦੂਰੀ ਕਰਦੇ ਹਨ ਤੇ ਉਹ ਨਿਰਮਾਣ ਅਧੀਨ ਮਕਾਨ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦੇ ਸਨ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਸੜਕਾਂ ‘ਤੇ ਉਤਰੇ ਨੌਜਵਾਨ, ਸ਼ਨੀ ਦੇਵ ਦੇ ਨਾਂ ਦਾ ਕੀਤਾ ਗਲਤ ਇਸਤੇਮਾਲ
ਜਦੋਂ ਬੱਚੇ ਨਾਲ ਹਾਦਸਾ ਵਾਪਰਿਆ ਉਸ ਸਮੇਂ ਕ੍ਰਿਸ਼ਨ ਦੇ ਮਾਤਾ-ਪਿਤਾ ਕੰਮ ‘ਤੇ ਗਏ ਹੋਏ ਸਨ। ਪਿਤਾ ਮਜ਼ਦੂਰੀ ਕਰਦਾ ਹੈ ਤੇ ਮਾਂ ਰੇਖਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਉਹ ਕ੍ਰਿਸ਼ਨ ਨੂੰ ਉਸ ਦੀ ਮਾਸੀ ਕੋਲ ਛੱਡ ਕੇ ਜਾਂਦੇ ਸਨ। ਕ੍ਰਿਸ਼ਨ ਅੱਜ ਸਵੇਰੇ ਜਦੋਂ 10.30 ਵਜੇ ਖੇਡ ਰਿਹਾ ਸੀ ਤਾਂ ਖੇਡਦੇ-ਖੇਡਦੇ ਅਚਾਨਕ 8 ਫੁੱਟ ਡੂੰਘੇ ਡਿਗ ‘ਚ ਡੁੱਬ ਗਿਆ ਜਿਸ ਦਾ ਪਤਾ ਕਾਫੀ ਦੇਰ ਬਾਅਦ ਪਤਾ ਲੱਗਾ ਜਦੋਂ ਤੱਕ ਮਾਸੂਮ ਦੀ ਮੌਤ ਹੋ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ : –