ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਵਿਚ ਵੱਡਾ ਹਾਦਸਾ ਹੋ ਗਿਆ। ਇਥੇ ਸੈਕਟਰ-15 ਦੇ ਪਾਰਟ-2ਵਿਚ ਨਿਰਮਾਣਅਧੀਨ ਜਗਨਨਾਥ ਮੰਦਰ ਦੀਵਾਰ ਡਿੱਗ ਗਈ। ਇਸ ਦੌਰਾਨ ਮੌਕੇ ‘ਤੇ 5 ਲੋਕ ਮਲਬੇ ਵਿਚ ਦਬ ਗਏ। ਹਾਦਸੇ ਦੀ ਸੂਚਨਾ ‘ਤੇ ਪਹੁੰਚੇ ਬਚਾਅ ਦਲ ਦੇ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰੈਸਕਿਊ ਚਲਾਇਆ ਜਿਸ ਦੇ ਬਾਅਦ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਸਾਰੇ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਨੇ ਚਾਰ ਦੀ ਹਾਲਤ ਠੀਕ ਦੱਸੀ ਹੈ ਜਦੋਂਕਿ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਪਟਿਆਲਾ : ਤੇਜ਼ ਰਫਤਾਰ ਟਰੱਕ ਨਾਲ ਟਕਰਾਈ ਬਾਈਕ, 3 ਨੌਜਵਾਨਾਂ ਦੀ ਮੌਕੇ ‘ਤੇ ਮੌ.ਤ, ਇਕ ਗੰਭੀਰ ਫੱਟੜ
ਸਿਵਲ ਲਾਈਨ ਸਥਿਤ ਜਗਨਨਾਥ ਮੰਦਰ ਵਿਚ ਬੇਸਮੈਂਟ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ, ਜਿਸ ਵਿਚ ਕਾਫੀ ਮਜ਼ਦੂਰ ਕੰਮ ਕਰ ਰਹੇ ਸਨ। ਬੇਸਮੈਂਟ ਵਿੱਚ ਮਿੱਟੀ ਖਿਸਕਣ ਕਾਰਨ ਨੇੜਲੇ ਬਿਜਲੀ ਬੋਰਡ ਦੀ ਕੰਧ ਹੇਠਾਂ ਤੋਂ ਟੁੱਟ ਕੇ ਮਜ਼ਦੂਰਾਂ ’ਤੇ ਡਿੱਗ ਗਈ। ਜਿਸ ਵਿੱਚ ਇੱਕ ਮਜ਼ਦੂਰ ਚੰਦਰਪਾਲ (26) ਦੀ ਮੌਤ ਹੋ ਗਈ। NDRF ਅਤੇ SDRF ਸਿਵਲ ਡਿਫੈਂਸ ਟੀਮਾਂ ਕੰਮ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ : –