ਗੁਰਦਾਸਪੁਰ ਦੇ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਨਿਊਜ਼ੀਲੈਂਡ ਤੋਂ ਉਸ ਦੇ ਪਿੰਡ ਕੋਟਲੀ ਸ਼ਾਹਪੁਰ ਪਹੁੰਚਿਆ ਜਿਥੇ ਉਸ ਦਾ ਸਸਕਾਰ ਕੀਤਾ ਗਿਆ। ਨੌਜਵਾਨ ਰਮਨਦੀਪ ਸਿੰਘ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ। ਜਿਥੇ ਉਸ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਲੋਕਾਂ ਨੇ ਮੰਗ ਕੀਤੀ ਕਿ ਉਸ ਦੇ ਹਤਿਆਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਰਮਨਦੀਪ ਦੇ ਪਿਤਾ ਧੰਨਾ ਸਿੰਘ ਨੇ ਦੱਸਿਆ ਕਿ 12ਵੀਂ ਪਾਸ ਕਰਨ ਦੇ ਬਾਅਦ ਰਮਨਦੀਪ 2018 ਵਿਚ ਨਿਊਜ਼ੀਲੈਂਡ ਗਿਆ ਸੀ ਜਿਥੇ ਇਕ ਕੰਪਨੀ ਵਿਚ ਉਸ ਨੂੰ ਸਕਿਓਰਿਟੀ ਗਾਰਡ ਦੀ ਨੌਕਰੀ ਮਿਲ ਗਈ। ਅਜੇ ਉਸ ਦੀ ਡਿਊਟੀ ਉਥੇ ਇਕ ਪਾਰਕ ਵਿਚ ਲੱਗੀ ਹੋਈ ਸੀ। ਪਿਤਾ ਮੁਤਾਬਕ 8 ਦਿਨ ਪਹਿਲਾਂ ਰਮਨਦੀਪ ਦੇ ਦੋਸਤ ਦਾ ਫੋਨ ਆਇਆ। ਉਸ ਨੇ ਦੱਸਿਆਕਿ ਰਮਨਦੀਪ ਪਾਰਕ ਵਿਚ ਡਿਊਟੀ ‘ਤੇ ਸੀ। ਉਹ ਪਾਰਕ ਬੰਦ ਕਰਕੇ ਜਾਣ ਲੱਗਾ ਤਾਂ ਉਥੇ 2 ਗੋਰੇ ਸ਼ਰਾਬ ਪੀ ਰਹੇ ਸਨ। ਰਮਨਦੀਪ ਨੇ ਉਨ੍ਹਾਂ ਨੂੰ ਉਥੋਂ ਜਾਣ ਨੂੰ ਕਿਹਾ ਤਾਂ ਉਹ ਗੁੱਸੇ ਵਿਚ ਆ ਗਏ ਤੇ ਸ਼ਰਾਬ ਦੇ ਨਸ਼ੇ ਵਿਚ ਰਮਨਦੀਪ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : MP ‘ਚ 28 ਮੰਤਰੀਆਂ ਨੇ ਚੁੱਕੀ ਸਹੁੰ, ਸ਼ਿਵਰਾਜ ਸਰਕਾਰ ਦੇ 6 ਮੰਤਰੀਆਂ ਨੂੰ ਮਿਲੀ ਥਾਂ, 10 ਦੀ ਛੁੱਟੀ
ਇਸ ਦੇ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੌਜਵਾਨਾਂ ਨੂੰ ਉਥੇ ਰੋਜ਼ਗਾਰ ਦੇਵੇ ਤਾਂ ਕਿ ਉਨ੍ਹਾਂ ਨੂੰ ਵਿਦੇਸ਼ ਜਾ ਕੇ ਕੰਮ ਨਾ ਕਰਨਾ ਪਵੇ।
ਵੀਡੀਓ ਲਈ ਕਲਿੱਕ ਕਰੋ : –