ਰਿਪੋਰਟ ਮੁਤਾਬਕ ਨਿਰਦੇਸ਼ਕ ਨੇ ਆਪਣੀ ਪਤਨੀ ਅਤੇ ਸੱਸ ‘ਤੇ ਆਪਣੀ ਨਵਜੰਮੀ ਧੀ ਨੂੰ ਚੋਰੀ ਕਰਕੇ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਫਾਰੂਕ ਨੇ 21 ਦਸੰਬਰ ਨੂੰ ਮੁੰਬਈ ਦੇ ਵਰਸੋਵਾ ਪੁਲਸ ਸਟੇਸ਼ਨ ‘ਚ ਇਹ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਡਾਇਰੈਕਟਰ ਨੇ ਕਿਹਾ ਸੀ ਕਿ ਸਨਮ ਦੇ ਮਾਤਾ-ਪਿਤਾ ਬੱਚੇ ਦੇ ਜਨਮ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਸਮੇਤ 7 ਲੱਖ ਰੁਪਏ ਅਤੇ ਗਹਿਣੇ ਲੈ ਕੇ ਭੱਜ ਗਏ ਸਨ। ਦੱਸ ਦੇਈਏ ਕਿ ਨਿਰਦੇਸ਼ਕ ਦੀ ਪਤਨੀ ਸਨਮ ਉਜ਼ਬੇਕਿਸਤਾਨ ਦੀ ਰਹਿਣ ਵਾਲੀ ਹੈ। ਦੋਹਾਂ ਨੇ ਪਿਛਲੇ ਸਾਲ ਉਜ਼ਬੇਕਿਸਤਾਨ ‘ਚ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਫਾਰੂਕ ਉਨ੍ਹਾਂ ਨੂੰ ਆਪਣੇ ਨਾਲ ਭਾਰਤ ਲੈ ਆਇਆ ਅਤੇ ਦੋਵੇਂ ਮੁੰਬਈ ‘ਚ ਇਕੱਠੇ ਰਹਿਣ ਲੱਗੇ। ਦਸੰਬਰ ‘ਚ ਸਨਮ ਨੇ ਬੇਟੀ ਨੂੰ ਜਨਮ ਦਿੱਤਾ, ਜਿਸ ਕਾਰਨ ਪਤੀ-ਪਤਨੀ ‘ਚ ਝਗੜੇ ਸ਼ੁਰੂ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਨਮ ਅਤੇ ਉਸ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਨੂੰ ਉਜ਼ਬੇਕਿਸਤਾਨ ਦੀ ਨਾਗਰਿਕਤਾ ਮਿਲੇ ਪਰ ਫਾਰੂਕ ਨੇ ਇਸ ਦਾ ਵਿਰੋਧ ਕੀਤਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .