ਲੁਧਿਆਣਾ ‘ਚ ਲੁਟੇਰਿਆਂ ਦਾ ਆਤੰਕ ਜਾਰੀ ਹੈ। ਦੇਰ ਰਾਤ ਕੰਮ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾ ਲਿਆ। ਉਨ੍ਹਾਂ ਰਾਹ ਵਿੱਚ ਨੌਜਵਾਨ ਨੂੰ ਘੇਰ ਲਿਆ ਅਤੇ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ। ਨੌਜਵਾਨ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਦੇ ਢਿੱਡ ‘ਚ ਚਾਕੂ ਮਾਰ ਦਿੱਤਾ। ਖੂਨ ਨਾਲ ਲੱਥਪੱਥ ਨੌਜਵਾਨ ਸੜਕ ‘ਤੇ ਦਰਦ ਨਾਲ ਚੀਕਦਾ ਰਿਹਾ। ਬਾਅਦ ਵਿੱਚ ਉਸਨੇ ਲੋਕਾਂ ਨੂੰ ਆਪਣੇ ਪਿਤਾ ਦਾ ਮੋਬਾਈਲ ਨੰਬਰ ਦੱਸਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ।
ਘਟਨਾ ਰੁਦਰ ਕਾਲੋਨੀ ‘ਚ ਵਾਪਰੀ। ਚਾਕੂ ਦੇ ਹਮਲੇ ਨਾਲ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਅਸ਼ਵਨੀ ਵਜੋਂ ਹੋਈ ਹੈ। ਸੂਚਨਾ ਤੋਂ ਬਾਅਦ ਉਸ ਦੇ ਪਿਤਾ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਮੁਤਾਬਕ ਚਾਕੂ ਦੇ ਹਮਲੇ ਕਾਰਨ ਨੌਜਵਾਨ ਦੇ ਪੇਟ ਦੀਆਂ ਨਾੜਾਂ ਕੱਟੀਆਂ ਗਈਆਂ ਹਨ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਕੈਨੇਡਾ ਜਾ ਕੇ ਬਦਲੇ ਤੇਵਰ, ਦਿੱਲੀ ਏਅਰਪੋਰਟ ‘ਤੇ ਪੈਰ ਰਖਦੇ ਹੀ ਪੰਜਾਬ ਪੁਲਿਸ ਨੇ ਚੁੱਕਿਆ ਮੁੰਡਾ
ਜ਼ਖਮੀ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਨਾਂ ਅਸ਼ਵਨੀ ਹੈ। ਉਹ ਰੁਦਰ ਕਲੋਨੀ ਦਾ ਰਹਿਣ ਵਾਲਾ ਹੈ। ਬੇਟਾ ਮਜ਼ਦੂਰੀ ਕਰਦਾ ਹੈ। ਰੁਦਰ ਕਾਲੋਨੀ ‘ਚ ਰਾਤ ਸਮੇਂ ਕੱਚੀ ਸੜਕ ਰਾਹੀਂ ਘਰ ਆ ਰਿਹਾ ਸੀ। ਉਸ ਨੂੰ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਘੇਰ ਲਿਆ। ਪੁੱਤਰ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਲੁਟੇਰਿਆਂ ਨੇ ਮੋਬਾਈਲ ਤੇ ਨਕਦੀ ਖੋਹ ਲਈ। ਜਦੋਂ ਅਸ਼ਵਨੀ ਨੇ ਉਸ ਦਾ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਉਸ ਦੇ ਪੇਟ ਵਿਚ ਛੁਰਾ ਮਾਰ ਦਿੱਤਾ।
ਪਿਤਾ ਮੁਤਾਬਕ ਉਸ ਦਾ ਪੁੱਤਰ ਸੜਕ ‘ਤੇ ਦਰਦ ਨਾਲ ਤੜਫਨ ਲੱਗਾ। ਉਸ ਨੇ ਆਪਣੇ ਮੋਬਾਈਲ ਫੋਨ ਤੋਂ ਇੱਕ ਰਾਹਗੀਰ ਨੂੰ ਫੋਨ ਕਰਕੇ ਸੂਚਨਾ ਦਿੱਤੀ। ਕਰੀਬ ਇਕ ਘੰਟੇ ਤੱਕ ਐਂਬੂਲੈਂਸ ਵੀ ਘਟਨਾ ਵਾਲੀ ਥਾਂ ‘ਤੇ ਨਹੀਂ ਆਈ। ਉਹ ਆਪਣੇ ਬੇਟੇ ਨੂੰ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਲੈ ਆਇਆ ਜੋ ਦੇਰ ਨਾਲ ਪੁੱਜੀ। ਪੁੱਤਰ ਦਾ ਬਹੁਤ ਖੂਨ ਵਗ ਗਿਆ ਹੈ। ਉਸ ਦੇ ਪੇਟ ਦੀਆਂ ਨਾੜਾਂ ਕੱਟੀਆਂ ਗਈਆਂ ਹਨ। ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਪੀਜੀਆਈ ਰੈਫਰ ਕਰ ਦਿੱਤਾ। ਆਪਣੇ ਲੜਕੇ ਦਾ ਇਲਾਜ ਕਰਵਾਉਣ ਤੋਂ ਬਾਅਦ ਉਹ ਲੁਟੇਰਿਆਂ ਬਾਰੇ ਪੁਲੀਸ ਨੂੰ ਸੂਚਿਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”