ਲੁਧਿਆਣਾ ਦੇ ਕੈਂਸਰ ਪੀੜਤ ਬੱਚੇ ਦੀ ਇੱਛਾ ਨੂੰ ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਪੂਰਾ ਕੀਤਾ। ਸਲਮਾਨ ਖਾਨ ਪਹਿਲਾਂ ਮੁੰਬਈ ਵਿਚ ਟਾਟਾ ਕੈਂਸਰ ਹਸਪਤਾਲ ਵਿਚ ਇਲਾਜ ਦੌਰਾਨ ਬੱਚੇ ਨੂੰ ਮਿਲਣ ਪਹੁੰਚੇ। ਫਿਰ ਠੀਕ ਹੋਣ ‘ਤੇ ਉਸ ਨੂੰ ਆਪਣੇ ਬੰਗਲੇ ਵਿਚ ਬੁਲਾਇਆ। ਇਸ ਦੌਰਾਨ ਬੱਚੇ ਨਾਲ ਉਨ੍ਹਾਂ ਦੀ ਮਾਂ ਵੀ ਮੌਜੂਦ ਰਹੀ।
9 ਸਾਲਾ ਬੱਚਾ ਜਗਦੀਪ ਜਗੂ ਲੁਧਿਆਣਾ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ।ਉਹ ਕੈਂਸਰ ਦੀ ਚੌਥੀ ਸਟੇਜ ਨੂੰ 7 ਮਹੀਨੇ ਵਿਚ ਮਾਤ ਦੇ ਕੇ ਘਰ ਪਰਤਿਆ ਹੈ। ਉਸ ਨੂੰ ਸਾਢੇ 3 ਸਾਲ ਦੀ ਉਮਰ ਵਿਚ 2018 ਵਿਚ ਕੈਂਸਰ ਹੋਇਆ ਸੀ। ਇਸ ਨਾਲ ਉਸ ਦੀਆਂ ਅੱਖਾਂ ਦੀ ਰੌਸ਼ਨੀ ਤੱਕ ਚਲੀ ਗਈ ਸੀ ਪਰ ਇਲਾਜ ਦੇ ਬਾਅਦ ਉਸ ਨੂੰ ਦਿਖਣਾ ਸ਼ੁਰੂ ਹੋ ਗਿਆ।
ਜੱਗੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸਦਾ ਹੌਸਲਾ ਵਧਾਇਆ। ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਵਿਚ ਉਸ ਨੂੰ ਦਾਖਲ ਕਰਵਾਇਆ।ਉਤੇ ਮੇਕ ਮਾਏ ਵਿਸ਼ ਫਾਊਂਡੇਸ਼ਨ ਨੇ ਉਸ ਤੋਂ ਉਸ ਦੀ ਇੱਛਾ ਪੁੱਛੀ ਕਿ ਉਸ ਨੂੰ ਕੀ ਚਾਹੀਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦਾ ਹੈ। ਸੰਸਥਾ ਦੇ ਮੈਂਬਰਾਂ ਨੇ ਸਲਮਾਨ ਖਾਨ ਤੱਕ ਜੱਗੂ ਦੀ ਵੀਡੀਓ ਪਹੁੰਚਾਈ ਤੇ ਫਿਰ ਸਲਮਾਨ ਜੱਗੂ ਨੂੰ ਮਿਲਣ ਪਹਿਲੀ ਵਾਰ ਟਾਟਾ ਕੈਂਸਰ ਹਸਪਤਾਲ ਪਹੁੰਚੇ।
ਜਗੂ ਨੇ ਕਿਹਾ ਕਿ ਕੈਂਸਰ ਤੋਂ ਠੀਕ ਹੋਣ ‘ਤੇ ਉਸ ਦੀ ਮਾਂ ਨੂੰ ਟਾਟਾ ਕੈਂਸਰ ਹਸਪਤਾਲ ਤੋਂ ਫੋਨ ਆਇਆ।ਉਨ੍ਹਾਂ ਦੱਸਿਆ ਕਿ ਸਲਮਾਨ ਖਾਨ ਉਸ ਨੂੰ ਬਾਂਦ੍ਰਾ ਸਥਿਤ ਬੰਗਲੇ ਵਿਚ ਮਿਲਣਾ ਚਾਹੁੰਦੇ ਹਨ। ਇਸ ਦੇ ਬਾਅਦ ਉਹ ਦਸੰਬਰ 2023 ਨੂੰ ਆਪਣੀ ਮਾਂ ਸਣੇ ਸਲਮਾਨ ਖਾਨ ਨੂੰ ਮਿਲੇ। ਲਗਭਗ ਡੇਢ ਘੰਟੇ ਉਹ ਸਲਮਾਨ ਖਾਨ ਨਾਲ ਰਹੇ। ਉਸ ਨੇ ਉਸ ਦੌਰਾਨ ਸਲਮਾਨ ਨੂੰ ਆਪਣੇ ਕ੍ਰਿਕਟ ਦੀ ਵੀਡੀਓ, ਸਕੇਟਿੰਗ ਦੀ ਵੀਡੀਓ ਦਿਖਾਈ।
ਵੀਡੀਓ ਲਈ ਕਲਿੱਕ ਕਰੋ –