ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਆਪਣੀ ਦੋ ਦਿਨਾਂ ਯਾਤਰਾ ਦੀ ਸਮਾਪਤੀ ਤੋਂ ਬਾਅਦ 14 ਫਰਵਰੀ ਨੂੰ ਕਤਰ ਦੀ ਰਾਜਧਾਨੀ ਦੋਹਾ ਦਾ ਦੌਰਾ ਕਰਨਗੇ। PM ਮੋਦੀ ਦੀ ਕਤਰ ਫੇਰੀ ਦਾ ਐਲਾਨ ਖਾੜੀ ਦੇਸ਼ ਵੱਲੋਂ ਅੱਠ ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾਅ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ। ਰਿਹਾਅ ਕੀਤੇ ਗਏ ਲੋਕਾਂ ਵਿੱਚੋਂ ਸੱਤ ਸੋਮਵਾਰ ਸਵੇਰੇ ਭਾਰਤ ਪਰਤੇ।
ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਿੱਜੀ ਤੌਰ ‘ਤੇ ਮਾਮਲੇ ਦੀ ਘਟਨਾਕ੍ਰਮ ‘ਤੇ ਨਜ਼ਰ ਰੱਖੀ ਹੈ। ਉਨ੍ਹਾਂ ਕਿਹਾ, ”ਅਸੀਂ ਭਾਰਤੀਆਂ ਨੂੰ ਰਿਹਾਅ ਕਰਨ ਦੇ ਕਤਰ ਦੇ ਫੈਸਲੇ ਤੋਂ ਖੁਸ਼ ਹਾਂ।” PM ਮੋਦੀ ਵਪਾਰ ਅਤੇ ਨਿਵੇਸ਼, ਊਰਜਾ ਅਤੇ ਡਿਜੀਟਲ ਸਮੇਤ ਕਈ ਖੇਤਰਾਂ ‘ਚ ਸਮੁੱਚੇ ਦੁਵੱਲੇ ਸਬੰਧਾਂ ਨੂੰ ਵਧਾਉਣ ਦੇ ਉਦੇਸ਼ ਨਾਲ ਸੋਮਵਾਰ ਨੂੰ ਦੋ ਦਿਨਾਂ ਦੌਰੇ ‘ਤੇ ਯੂਏਈ ਲਈ ਰਵਾਨਾ ਹੋ ਰਹੇ ਹਨ।
ਕੁਆਤਰਾ ਨੇ ਕਿਹਾ, ”ਯੂਏਈ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ 14 ਫਰਵਰੀ ਨੂੰ ਦੋਹਾ, ਕਤਰ ਦਾ ਦੌਰਾ ਕਰਨਗੇ।” ਵਿਦੇਸ਼ ਸਕੱਤਰ ਨੇ ਕਿਹਾ ਕਿ ਮੋਦੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੁਵੱਲੇ ਸਬੰਧਾਂ ਨੂੰ ਹੋਰ ਵਿਸਥਾਰ ਦੇਣ ਲਈ ਵਿਸਥਾਰਤ ਗੱਲਬਾਤ ਕਰਨਗੇ। ਸਾਬਕਾ ਭਾਰਤੀ ਸਮੁੰਦਰੀ ਫੌਜੀਆਂ ਨੂੰ ਪਿਛਲੇ ਅਕਤੂਬਰ ਵਿੱਚ ਦਿੱਤੀ ਗਈ ਮੌਤ ਤਦੀ ਸਜ਼ਾ ਨੂੰ ਵੱਖ-ਵੱਖ ਮਿਆਦ ਦੀ ਜੇਲ੍ਹ ਦੀ ਸਜ਼ਾ ਵਿੱਚ ਤਬਦੀਲ ਕੀਤੇ ਜਾਮ ਦੇ 46 ਦਿਨ ਮਗਰੋਂ ਉਹ ਭਾਰਤ ਪਰਤਤ ਆਏ। ਅੱਠਾਂ ਨੂੰ ਸਪੱਸ਼ਟ ਤੌਰ ‘ਤੇ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਪਰ ਨਾ ਤਾਂ ਕਤਰ ਦੇ ਅਧਿਕਾਰੀਆਂ ਤੇ ਨਾ ਹੀ ਨਵੀਂ ਦਿੱਲੀ ਨੇ ਉਨ੍ਹਾਂ ਖਿਲਾਫ ਦੋਸ਼ਾਂ ਨੂੰ ਜਨਤਕ ਕੀਤਾ।
ਇਹ ਵੀ ਪੜ੍ਹੋ : ਕਿਸਾਨਾਂ ਦੇ ਦਿੱਲੀ ਕੂਚ ‘ਤੇ ਪਿਤਾ ਬਲਕੌਰ ਸਿੰਘ ਨੂੰ ਯਾਦ ਮੂਸੇਵਾਲਾ, ਬੋਲੇ-‘ਜੇ ਜਿਉਂਦਾ ਹੁੰਦਾ ਤਾਂ ਸਭ ਤੋਂ ਅੱਗੇ ਹੁੰਦਾ’
ਵਿਦੇਸ਼ ਸਕੱਤਰ ਨੇ ਕਿਹਾ, “ਰਿਹਾਅ ਕੀਤੇ ਗਏ ਅੱਠ ਭਾਰਤੀਆਂ ਵਿੱਚੋਂ ਸੱਤ ਭਾਰਤ ਪਰਤ ਆਏ ਹਨ। ਅਸੀਂ ਇਨ੍ਹਾਂ ਨਾਗਰਿਕਾਂ ਦੀ ਰਿਹਾਈ ਅਤੇ ਘਰ ਵਾਪਸੀ ਦੀ ਸਹੂਲਤ ਦੇਣ ਦੇ ਕਤਰ ਦੇ ਅਮੀਰ ਦੇ ਫੈਸਲੇ ਦੀ ਪ੍ਰਸ਼ੰਸਾ ਕਰਦੇ ਹਾਂ।” ਉਨ੍ਹਾਂ ਕਿਹਾ, ”ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ‘ਤੇ ਇਸ ਮਾਮਲੇ ਵਿੱਚ ਸਾਰੇ ਘਟਨਾਕ੍ਰਮ ਦੀ ਨਿਗਰਾਨੀ ਕੀਤੀ ਹੈ ਤੇ ਕਦੇ ਵੀ ਅਜਿਹੀ ਕਿਸੇ ਵੀ ਪਹਿਲ ਤੋਂ ਪਿੱਛੇ ਨਹੀਂ ਹਟੇ, ਜੋ ਭਾਰਤਤੀ ਨਾਗਰਿਕਾਂ ਦੀ ਘਰ ਵਾਪਸੀ ਯਕੀਨੀ ਕਰ ਸਕੇ।”
ਵੀਡੀਓ ਲਈ ਕਲਿੱਕ ਕਰੋ –