ਹੁਣੇ ਹੁਣੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਗੈਂਗਸਟਰ ਲੱਕੀ ਪਟਿਆਲ ਨੇ ਦਿੱਤੀ ਹੈ। ਦੱਸ ਦੇਈਏ ਕਿ ਬੰਟੀ ਬੈਂਸ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਰਹਿ ਚੁੱਕਾ ਹੈ।
ਬੰਟੀ ਬੈਂਸ ਹਮੇਸ਼ਾ ਹੀ ਨਵੇਂ-ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਤੇ ਇੰਡਸਟਰੀ ‘ਚ ਵੱਖਰੇ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਹੁਣ ਤੱਕ ਬੰਟੀ ਕਈ ਅਜਿਹੇ ਚਿਹਰਿਆਂ ਨੂੰ ਲਾਂਚ ਕਰ ਚੁੱਕਾ ਹੈ, ਜੋ ਇਸ ਵੇਲੇ ਦੇ ਵੱਡੇ ਸਟਾਰ ਹਨ। ਬੰਟੀ ਬੈਂਸ ਆਪਣੇ ਪ੍ਰਾਜੈਕਟਸ ਨਾਲ ਦਰਸ਼ਕਾਂ ਨੂੰ ਹਰ ਵਾਰ ਸਰਪ੍ਰਾਈਜ਼ ਕਰਦੇ ਹਨ। ਉਸ ਨੂੰ ਫਿਰੌਤੀ ਦੀ ਮੰਗ ਨੂੰ ਲੈ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੀਤਕਾਰ ਬੰਟੀ ਬੈਂਸ ਨੇ ਮੁਹਾਲੀ ਦੇ ਸੈਕਟਰ-79 ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਵੀ ਉਸ ਉਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ। ਜਾਣਕਾਰੀ ਮੁਤਾਬਕ ਬੰਟੀ ਬੈਂਸ ‘ਤੇ ਜਦੋਂ ਹਮਲਾ ਹੋਇਆ, ਤਾਂ ਉਸ ਸਮੇਂ ਉਹ ਮੋਹਾਲੀ ਦੇ ਇੱਕ ਰੈਸਟੋਰੈਂਟ ‘ਚ ਬੈਠਾ ਸੀ। ਉਸ ਦੇ ਜਾਣ ਤੋਂ ਬਾਅਦ ਹੀ ਉਥੇ ਤੇਜ਼ ਫਾਇਰਿੰਗ ਹੋਈ। ਬੰਟੀ ਬੈਂਸ ਉਥੋਂ ਚਲਾ ਗਿਆ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਨੌਜਵਾਨ ਦੇ ਢਿੱਡ ‘ਚੋਂ ਨਿਕਲੇ 39 ਸਿੱਕੇ, ਮਸਾਂ ਬਚੀ ਜਾਨ, ਨਿਗਲਣ ਦਾ ਕਾਰਨ ਜਾਣ ਡਾਕਟਰ ਵੀ ਹੈਰਾਨ
ਪੁਲਿਸ ਨੂੰ ਉਪਰੋਕਤ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਮਿਲੀ ਹੈ, ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਸੜਕ ਵਿਚਕਾਰ ਗੋਲੀ ਮਾਰ ਕੇ ਕਤਲ ਹੱਤਿਆ ਕਰ ਦਿੱਤਾ ਗਿਆ ਸੀ ਅਤੇ ਹੁਣ ਉਨ੍ਹਾਂ ਦੇ ਮੈਨੇਜਰ ਬੰਟੀ ਬੈਂਸ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।