ਮੰਤਰੀ ਹਰਜੋਤ ਸਿੰਘ ਬੈਂਤ ਦੀ ਪਤਨੀ ਆਈਪੀਐੱਸ ਜੋਤੀ ਯਾਦਵ ਦੀ ਟੀਮ ਵੱਲੋਂ ਮੋਹਾਲੀ ਐਨਕਾਊਂਟਰ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ IPS ਜੋਤੀ ਯਾਦਵ ਨੇ ਦੱਸਿਆ ਕਿ ਸਾਨੂੰ ਖਬਰ ਮਿਲੀ ਸੀ ਕਿ ਸ਼ੂਟਰ ਸਾਡੇ ਏਰੀਏ ਵਿਚ ਘੁੰਮ ਰਹੇ ਹਨ ਤੇ ਉਹ ਕਿਸੇ ਪੰਜਾਬੀ ਗਾਇਕ ਦੀ ਰੇਕੀ ਕਰ ਰਹੇ ਹਨ। ਨਾਲ ਹੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸੇ ਲਈ ਸਵੇਰ ਤੋਂ ਹੀ ਸਾਡੀ ਸਰਚ ਟੀਮ ਐਕਟਿਵ ਸੀ ਤੇ ਸ਼ਾਮ ਨੂੰ 2 ਵਿਅਕਤੀ ਇਕ ਬਿਨਾਂ ਨੰਬਰ ਪਲੇਟ ਦੀ ਬਾਈਕ ‘ਤੇ ਦਿਖੇ। ਬਿਨਾਂ ਨੰਬਰ ਦੀ ਪਲੇਟ ਕਾਫੀ ਸ਼ੱਕੀ ਹੈ, ਇਸ ਲਈ ਉਨ੍ਹਾਂ ਰੋਕਿਆ ਗਿਆ ਤੇ ਇਸ ਦੌਰਾਨ ਦੋਵਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਦੋਵੇਂ ਬਦਮਾਸ਼ ਬਾਈਕ ਨੂੰ ਤੇਜ਼ ਕਰਕੇ ਭਜਾ ਲੈ ਗਏ। ਉਨ੍ਹਾਂ ਵੱਲੋਂ ਪੁਲਿਸ ‘ਤੇ ਦੋ ਫਾਇਰ ਕੀਤੇ ਗਏ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਵੀ ਫਾਇਰ ਕੀਤਾ। ਇਕ ਬਦਮਾਸ਼ ਦੇ ਲੱਤ ਉਤੇ ਗੋਲੀ ਲੱਗੀ ਜਿਸ ਨਾਲ ਉਹ ਬਾਈਕ ਤੋਂ ਡਿੱਗ ਗਿਆ ਤੇ ਇਕ ਵਿਅਕਤੀ ਫੜਿਆ ਗਿਆ ਜਦੋਂ ਕਿ ਦੂਜਾ ਵਿਅਕਤੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਭੱਜ ਗਿਆ। ਉਸ ਪਿੱਛੇ ਪੁਲਿਸ ਨੇ ਸਰਚ ਟੀਮ ਭੇਜੀ ਹੈ ਤੇ ਜਲਦ ਹੀ ਫੜਿਆ ਜਾਵੇਗਾ।
ਫੜ੍ਹੇ ਗਏ ਬਦਮਾਸ਼ ਦੀ ਪਛਾਣ ਬਨਵਾਰੀ ਵਜੋਂ ਹੋਈ ਹੈ ਤੇ ਉਹ ਆਗਰਾ ਨਾਲ ਸਬੰਧਤ ਹੈ। IPS ਜੋਤੀ ਯਾਦਵ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਪ੍ਰੋਫੈਸ਼ਨਲ ਸ਼ੂਟਰ ਹੈ। 10-15 ਦਿਨਾਂ ਵਿਚ ਮੁੱਲਾਂਪੁਰ ਵਿਚ ਫਾਇਰਿੰਗ ਵਿਚ ਤੇ ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਵੀ ਵਿਅਕਤੀ ਦੀ ਸ਼ਮੂਲੀਅਤ ਰਹੀ ਹੈ। ਬਨਵਾਰੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਬਨਵਾਰੀ ਕੋਲੋਂ ਪੁੱਛਗਿਛ ਕੀਤੀ ਜਾਵੇਗੀ। ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ –