ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦੇ ਘਰ ਇਕ ਵੱਡੀ ਖੁਸ਼ਖਬਰੀ ਆਈ ਹੈ। ਸ਼ੋਇਬ ਅਖਤਰ ਦੀ ਬੇਗਮ ਰੁਬਾਬ ਖਾਨ ਨੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ। ਸ਼ੋਇਬ ਅਖਤਰ 48 ਸਾਲ ਦੀ ਉਮਰ ਵਿਚ ਧੀ ਦੇ ਪਿਤਾ ਬਣ ਗਏ ਹਨ। ਧੀ ਦੇ ਜਨਮ ਤੋਂ ਸ਼ੋਇਬ ਅਖਤਰ ਬਹੁਤ ਹੀ ਖੁਸ਼ ਹਨ।
ਇੰਸਟਾਗ੍ਰਾਮ ‘ਤੇ ਆਪਣੀ ਧੀ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਸ਼ੋਇਬ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ। ਫੈਨਸ ਲਗਾਤਾਰ ਸ਼ੋਇਬ ਅਖਤਰ ਨੂੰ ਵਧਾਈਆਂ ਦੇ ਰਹੇ ਹਨ।
ਸ਼ੋਇਬ ਅਖਤਰ ਤੇ ਉਨ੍ਹਾਂ ਦੀ ਪਤਨੀ ਰੁਬਾਬ ਖਾਨ ਦੇ ਘਰ ਧੀ ਨੇ ਜਨਮ ਲਿਆ ਹੈ। ਕੱਪਲ ਦੇ ਪਹਿਲਾਂ ਤੋਂ ਹੀ ਦੋ ਪੁੱਤਰ ਮੁਹੰਮਦ ਮਿਕਾਇਲ ਅਲੀ ਤੇ ਮੁਹੰਮਦ ਮੁਜ਼ਹਦ ਅਲੀ ਹੈ। ਸਾਲ 2016 ਵਿਚ ਸ਼ੋਇਬ ਅਖਤਰ ਦੇ ਪਹਿਲੇ ਪੁੱਤਰ ਦਾ ਜਨਮ ਹੋਇਆ ਸੀ। ਤੇ ਸਾਲ 2019 ਵਿਚ ਮੁਹੰਮਦ ਮੁਜਹਦ ਪੈਦਾ ਹੋਏ ਸਨ। ਹੁਣ ਉਨ੍ਹਾਂ ਦੇ ਘਰ ਨੰਨ੍ਹੀ ਜਿਹੀ ਪਰੀ ਨੇ ਜਨਮ ਲਿਆ ਹੈ।
ਇਸ ਖੁਸ਼ੀ ਦੇ ਮੌਕੇ ‘ਤੇ ਸ਼ੋਇਬ ਅਖਤਰ ਨੇ ਇੰਸਟਾਗ੍ਰਾਮ ‘ਤੇ ਇਕ ਪਿਆਰਾ ਜਿਹਾ ਪੋਸਟ ਲਿਖਿਆ, ਮਿਕਾਇਲ ਤੇ ਮੁਜ਼ਹਦ ਦੀ ਹੁਣ ਇਕ ਛੋਟੀ ਭੈਣ ਹੈ। ਅੱਲ੍ਹਾ ਨੇ ਸਾਨੂੰ ਇਕ ਬੱਚੀ ਦਾ ਆਸ਼ੀਰਵਾਦ ਦਿੱਤਾ ਹੈ। ਅਸੀਂ ਆਪਣੇ ਪਰਿਵਾਰ ਵਿਚ ਨੂਰ ਅਲੀ ਅਖਤਰ ਦਾ ਸਵਾਗਤ ਕਰਦੇ ਹਾਂ ਜਿਸ ਦਾ ਜਨਮ 1 ਮਾਰਚ 2024 ਨੂੰ ਜੁੰਮਾ ਦਾ ਨਮਾਜ ਦੌਰਾਨ ਹੋਇਆ। ਮੈਂ ਤੁਹਾਡੀ ਸਾਰਿਆਂ ਦੀਆਂ ਪ੍ਰਾਰਥਨਾਵਾਂ ਲਈ ਸ਼ੁਕਰਗੁਜ਼ਾਰ ਹਾਂ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਅਸਮਾਨੀ ਬਿਜਲੀ ਨੇ ਲਈ ਨੌਜਵਾਨ ਦੀ ਜਾ.ਨ, ਖੇਤ ‘ਚ ਕੰਮ ਕਰਨ ਦੌਰਾਨ ਵਾਪਰੀ ਘਟਨਾ
ਦੱਸ ਦੇਈਏ ਕਿ ਸਾਲ 2014 ਵਿਚ ਸ਼ੋਇਬ ਨੇ ਰੁਬਾਬ ਖਾਨ ਨਾਲ ਵਿਆਹ ਕੀਤਾ ਸੀ। 38 ਸਾਲ ਦੀ ਉਮਰ ਵਿਚ ਸ਼ੋਇਬ ਅਖਤਰ ਨੇ 20 ਸਾਲ ਦੀ ਰੁਬਾਬ ਨਾਲ ਵਿਆਹ ਰਚਾਇਆ ਸੀ। ਰੁਬਾਬ ਅਖਤਰ ਤੋਂ 18 ਸਾਲ ਛੋਟੀ ਹੈ। ਰਿਪੋਰਟ ਮੁਤਾਬਕ ਰੁਬਾਬ ਖਾਨ ਸ਼ੋਇਬ ਅਖਤਰ ਦੇ ਦੋਸਤ ਦੀ ਧੀ ਹੈ ਜੋ ਉਨ੍ਹਾਂ ਤੋਂ 18 ਸਾਲ ਛੋਟੀ ਹੈ।