Anant Radhika PreWedding Party: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ। ਪ੍ਰੀ-ਵੈਡਿੰਗ ਸੈਰੇਮਨੀ ਦੇ ਦੂਜੇ ਦਿਨ ਮੁਕੇਸ਼ ਅੰਬਾਨੀ ਨੇ ਵੀ ਆਪਣੀ ਪਤਨੀ ਨੀਤਾ ਅੰਬਾਨੀ ਨਾਲ ਡਾਂਸ ਕੀਤਾ।

Anant Radhika PreWedding Party
ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਆਪਣੇ ਬੇਟੇ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਕਾਫੀ ਖੁਸ਼ ਨਜ਼ਰ ਆਏ। ਇਸ ਸਮਾਰੋਹ ‘ਚ ਦੋਵਾਂ ਨੇ ਸਟੇਜ ‘ਤੇ ਕਾਫੀ ਧਮਾਕੇਦਾਰ ਡਾਂਸ ਵੀ ਕੀਤਾ। ਜਿਸ ਨੂੰ ਦੇਖ ਕੇ ਹਰ ਕੋਈ ਤਾੜੀਆਂ ਮਾਰ ਰਿਹਾ ਸੀ। ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਰਾਜ ਕਪੂਰ ਦੇ ਮਸ਼ਹੂਰ ਗੀਤ ‘ਪਿਆਰ ਹੁਆ ਇਕਰਾਰ ਹੁਆ’ ‘ਤੇ ਸ਼ਾਨਦਾਰ ਡਾਂਸ ਕੀਤਾ ਹੈ। ਮੁਕੇਸ਼ ਅੰਬਾਨੀ ਜਿੱਥੇ ਕੁੜਤਾ-ਪਜਾਮਾ ਵਿੱਚ ਡਾਂਸ ਕਰਦੇ ਨਜ਼ਰ ਆਏ, ਉੱਥੇ ਨੀਤਾ ਅੰਬਾਨੀ ਗੋਲਡਨ ਰੰਗ ਦੀ ਸਾੜ੍ਹੀ ਵਿੱਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ। ਅਨੰਤ ਨੇ ਆਪਣੀ ਮੰਗੇਤਰ ਰਾਧਿਕਾ ਨਾਲ ਵੀ ਸ਼ਾਨਦਾਰ ਡਾਂਸ ਕੀਤਾ। ਇਸ ਦੌਰਾਨ ਦੋਵਾਂ ਵਿਚਾਲੇ ਖਾਸ ਕੈਮਿਸਟਰੀ ਵੀ ਦੇਖਣ ਨੂੰ ਮਿਲੀ। ਅਨੰਤ ਅਤੇ ਰਾਧਿਕਾ ਨੇ ਆਪਣੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਕੀਤਾ। ਪ੍ਰੀ-ਵੈਡਿੰਗ ਸੈਰੇਮਨੀ ਦੇ ਦੂਜੇ ਦਿਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ, ਵੱਡੇ ਬੇਟੇ ਆਕਾਸ਼ ਅੰਬਾਨੀ, ਨੂੰਹ ਸ਼ਲੋਕਾ ਮਹਿਤਾ ਅਤੇ ਬੇਟੀ ਈਸ਼ਾ ਅੰਬਾਨੀ ਦੀਆਂ ਲੁੱਕ ਵੀ ਲਾਈਮਲਾਈਟ ‘ਚ ਰਹੀਆਂ।

Anant Radhika PreWedding Party
ਤੁਹਾਨੂੰ ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ ਵਿੱਚ ਹੋ ਰਿਹਾ ਹੈ। ਪ੍ਰੀ-ਵੈਡਿੰਗ ਫੰਕਸ਼ਨ ਜਾਮਨਗਰ ਵਿੱਚ ਇੱਕ ਸ਼ਾਨਦਾਰ ‘ਐਨ ਈਵਨਿੰਗ ਇਨ ਏਵਰਲੈਂਡ’ ਨਾਲ ਸ਼ੁਰੂ ਹੋਇਆ। ਇਸ ਜੋੜੇ ਦੇ ਪ੍ਰੀ-ਵੈਡਿੰਗ ਸੈਰੇਮਨੀ ਦੇ ਦੂਜੇ ਦਿਨ ਕਈ ਵੱਡੀਆਂ ਹਸਤੀਆਂ ਦੇ ਨਾਲ-ਨਾਲ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਇੰਡਸਟਰੀ ਤੱਕ ਦੇ ਸਾਰੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਨੀਤਾ ਅੰਬਾਨੀ ਨੇ ਵੀ ਆਪਣੀ ਬੇਟੀ ਈਸ਼ਾ ਅੰਬਾਨੀ ਨਾਲ ਪਰਫਾਰਮ ਕੀਤਾ। ਮਾਂ-ਧੀ ਦੇ ਡਾਂਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
ਵੀਡੀਓ ਲਈ ਕਲਿੱਕ ਕਰੋ –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .





















