ਪੰਜਾਬ ਦੇ ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਦੇਰ ਰਾਤ ਚੋਰ ਵੱਲੋਂ ਇੱਕ ਆੜਤ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਚੋਰ ਨੇ ਦੁਕਾਨ ‘ਚ ਵੜ ਕੇ ਨਕਦੀ ਚੋਰੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਚੋਰ ਨੂੰ ਦੇਖਿਆ ਗਿਆ ਹੈ। ਇਸ ਮਾਮਲੇ ਦਾ ਪਤਾ ਉਦੋਂ ਲੱਗਿਆ ਜਦੋਂ ਦੁਕਾਨਦਾਰ ਸਵੇਰੇ ਦੁਕਾਨ ਖੋਲਣ ਲਈ ਆਇਆ। ਉਸ ਨੇ ਤੁਰੰਤ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਨਾਮਕ ਆੜਤੀਆ ਦੀ ਦੁਕਾਨ ਤੇ ਦੇਰ ਰਾਤ ਦੁਕਾਨ ਦੀ ਛੱਤ ਰਾਹੀਂ ਅੰਦਰ ਜ਼ਾ ਵੜਿਆ, ਜਿੱਥੇ ਉਸ ਵੱਲੋਂ ਦੁਕਾਨ ਦੇ ਗੱਲੇ ਤੋੜ ਕੇ ਉਸ ਚ ਪਈ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਚਾਂਦੀ ਦੇ ਸਿੱਕੇ ਲੈ ਕੇ ਫਰਾਰ ਹੋ ਗਿਆ। ਚੋਰ ਦੀ ਇਹ ਕਰਤੂਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ।
ਇਹ ਵੀ ਪੜ੍ਹੋ : ਮੁਕੇਰੀਆਂ: ਰੇਡ ਕਰਨ ਗਈ CIA ਸਟਾਫ ਤੇ ਬ.ਦਮਾ.ਸ਼ ਨੇ ਚਲਾਈ ਗੋ.ਲੀ, ਇੱਕ ਪੁਲਿਸ ਮੁਲਾਜ਼ਮ ਦੀ ਹੋਈ ਮੌ.ਤ
ਦੁਕਾਨਦਾਰ ਮਨੀ ਕੁਮਾਰ ਵੱਲੋਂ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ। ਉਨ੍ਹਾਂ ਵੱਲੋਂ ਇਸ ਸਬੰਧੀ ਜਾਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਚੋਰ ਦਾ ਪਤਾ ਲਾਗਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: