ਇਹ ਦੁਨੀਆ ਦੇ ਸਾਰੇ Android WhatsApp ਉਪਭੋਗਤਾਵਾਂ ਲਈ ਸਭ ਤੋਂ ਵੱਡੀ ਚੇਤਾਵਨੀ ਹੈ। ਤੁਹਾਡਾ WhatsApp ਕਿਸੇ ਵੀ ਸਮੇਂ ਹੈਕ ਹੋ ਸਕਦਾ ਹੈ ਅਤੇ ਤੁਹਾਡਾ ਬੈਂਕ ਖਾਤਾ ਵੀ ਖਾਲੀ ਕੀਤਾ ਜਾ ਸਕਦਾ ਹੈ। ਦਰਅਸਲ, ਇਹ ਪੂਰਾ ਮਾਮਲਾ ਇੱਕ ਮਾਲਵੇਅਰ ਨਾਲ ਜੁੜਿਆ ਹੋਇਆ ਹੈ ਜਿਸਦਾ ਨਾਮ PixPirate ਹੈ। IBM ਟਰੱਸਟੀ ਨੇ PixPirate ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਇਹ ਮਾਲਵੇਅਰ ਆਪਣੇ ਆਪ ਨੂੰ ਫੋਨ ਵਿੱਚ ਲੁਕਾ ਸਕਦਾ ਹੈ ਅਤੇ ਸਕ੍ਰੀਨ ‘ਤੇ ਹੋਣ ਵਾਲੀ ਹਰ ਕਾਰਵਾਈ ਨੂੰ ਰਿਕਾਰਡ ਕਰ ਸਕਦਾ ਹੈ।
PixPirate ਮਾਲਵੇਅਰ ਕੀ ਕਰ ਸਕਦਾ ਹੈ?
ਰਿਪੋਰਟ ਮੁਤਾਬਕ ਇਹ ਮਾਲਵੇਅਰ ਸਕਰੀਨ ਦੇ ਹਰ ਸਵਾਈਪ ਨੂੰ ਰਿਕਾਰਡ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਕੀ-ਬੋਰਡ ‘ਤੇ ਟਾਈਪ ਕੀਤੇ ਹਰ ਸ਼ਬਦ ਨੂੰ ਵੀ ਰਿਕਾਰਡ ਕਰ ਸਕਦਾ ਹੈ। PixPirate ਦੀ ਮਦਦ ਨਾਲ, ਹੈਕਰ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਮਾਲਵੇਅਰ ਬੈਂਕ ਤੋਂ ਆਉਣ ਵਾਲੇ ਸਾਰੇ ਸੰਦੇਸ਼ਾਂ ਨੂੰ ਪੜ੍ਹਦਾ ਹੈ ਅਤੇ ਫਿਰ ਉਨ੍ਹਾਂ ਨੂੰ ਡਿਲੀਟ ਕਰ ਦਿੰਦਾ ਹੈ।
ਇਹ ਵੀ ਪੜ੍ਹੋ : Deepfake ਤਕਨਾਲੋਜੀ ਨਾਲ ਆਪਣੀ ਹੀ ਦਾਦੀ ਨੂੰ ਦਿੱਤਾ ਧੋਖਾ, ਫਿਰ ਵੀ ਲੋਕ ਪੋਤੇ ਦੀ ਕਰ ਰਹੇ ਤਾਰੀਫ਼
ਅਜਿਹੇ ‘ਚ ਯੂਜ਼ਰਸ ਨੂੰ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਦੀ ਜਾਣਕਾਰੀ ਨਹੀਂ ਮਿਲ ਪਾਉਂਦੀ ਹੈ। ਇਹ ਫੋਨ ਦੀ ਹਰ ਗਤੀਵਿਧੀ ਨੂੰ ਟਰੈਕ ਕਰਦਾ ਹੈ ਅਤੇ ਇੰਟਰਨੈਟ ਬੈਂਕਿੰਗ ਨਾਲ ਜੁੜੀ ਹਰ ਜਾਣਕਾਰੀ ਇਕੱਠੀ ਕਰਦਾ ਹੈ। ਇਹ ਮਾਲਵੇਅਰ ਇੰਨਾ ਖ਼ਤਰਨਾਕ ਹੈ ਕਿ ਇਹ ਟੂ ਫੈਕਟਰ ਆਥੈਂਟਿਕੇਸ਼ਨ (2FA) ਨੂੰ ਵੀ ਬਾਈਪਾਸ ਕਰ ਸਕਦਾ ਹੈ, ਕਿਉਂਕਿ ਇਹ ਮੈਸੇਜ ਨੂੰ ਡਿਲੀਟ ਅਤੇ ਐਡਿਟ ਵੀ ਕਰ ਸਕਦਾ ਹੈ।
ਰਿਪੋਰਟ ਮੁਤਾਬਕ ਇਹ ਮਾਲਵੇਅਰ ਫਰਜ਼ੀ ਵ੍ਹਾਟਸਐਪ ਐਪ ਅਤੇ Dodgy ਟੈਕਸਟ ਮੈਸੇਜ ਐਪ ਰਾਹੀਂ ਲੋਕਾਂ ਦੇ ਫੋਨਾਂ ਤੱਕ ਪਹੁੰਚ ਰਿਹਾ ਹੈ, ਹਾਲਾਂਕਿ ਇਹ ਦੋਵੇਂ ਐਪ ਗੂਗਲ ਪਲੇ ਸਟੋਰ ‘ਤੇ ਨਹੀਂ ਹੈ। ਯੂਜ਼ਰਸ ਇਨ੍ਹਾਂ ਦੋਵਾਂ ਐਪਾਂ ਨੂੰ ਕਿਸੇ ਵੀ ਥਰਡ ਪਾਰਟੀ ਸਟੋਰ ਜਾਂ ਏਪੀਕੇ ਫਾਈਲ ਰਾਹੀਂ ਡਾਊਨਲੋਡ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: