ਮਿਸ ਵਰਲਡ 2017 ਮਾਨੁਸ਼ੀ ਛਿੱਲਰ ਇਨ੍ਹੀਂ ਦਿਨੀਂ ਫਿਲਮੀ ਦੁਨੀਆ ‘ਚ ਆਪਣੇ ਪੈਰ ਜਮਾਉਣ ‘ਚ ਲੱਗੀ ਹੋਈ ਹੈ। ਅਦਾਕਾਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2022 ਵਿੱਚ ਕੀਤੀ ਸੀ ਅਤੇ ਹੁਣ ਉਹ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਲਈ ਸੁਰਖੀਆਂ ਵਿੱਚ ਹੈ।
ਫਿਲਮ ਨੂੰ ਦਰਸ਼ਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਮਾਨੁਸ਼ੀ ਅਤੇ ਅਕਸ਼ੇ ਕੁਮਾਰ ਤੋਂ ਇਲਾਵਾ ਫਿਲਮ ‘ਚ ਟਾਈਗਰ ਸ਼ਰਾਫ ਅਤੇ ਅਲਾਇਆ ਐੱਫ ਵੀ ਮੁੱਖ ਭੂਮਿਕਾਵਾਂ ‘ਚ ਹਨ। ਮਾਨੁਸ਼ੀ ਹੁਣ ਤੱਕ ਦੋ ਫਿਲਮਾਂ ਕਰ ਚੁੱਕੀ ਹੈ ਅਤੇ ਦੋਵਾਂ ਵਿੱਚ ਅਕਸ਼ੈ ਕੁਮਾਰ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਪਰ, 26 ਸਾਲ ਦੀ ਮਾਨੁਸ਼ੀ ਨੂੰ 56 ਸਾਲ ਦੇ ਅਕਸ਼ੈ ਕੁਮਾਰ ਨਾਲ ਰੋਮਾਂਸ ਕਰਨ ਲਈ ਕਾਫੀ ਟ੍ਰੋਲ ਕੀਤਾ ਗਿਆ ਸੀ। ਜਿਸ ‘ਤੇ ਹੁਣ ਅਦਾਕਾਰਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਮਾਨੁਸ਼ੀ ਛਿੱਲਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਆਪਣੇ ਤੋਂ 30 ਸਾਲ ਵੱਡੇ ਅਕਸ਼ੈ ਕੁਮਾਰ ਦੇ ਨਾਲ ਆਪਣੇ ਆਨਸਕ੍ਰੀਨ ਰੋਮਾਂਸ ਲਈ ਉਨ੍ਹਾਂ ਟ੍ਰੋਲਿੰਗ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਮਾਨੁਸ਼ੀ ਨੇ ਲੋਕਾਂ ਤੋਂ ਸਵਾਲ ਵੀ ਪੁੱਛੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰਸਟਾਰਾਂ ਨਾਲ ਕੰਮ ਕਰਨ ‘ਚ ਕੁਝ ਵੀ ਗਲਤ ਨਹੀਂ ਹੈ।