ਜਲੰਧਰ ਵਿਚ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਬਦਮਾਸ਼ਾਂ ਨੂੰ ਪੁਲਿਸ ਦਾ ਖੌਫ ਨਹੀਂ ਰਿਹਾ ਹੈ। ਮਾਂ-ਪੁੱਤ ਗੱਡੀ ਵਿਚ ਜਾ ਰਹੇ ਹਨ ਕਿ ਅਚਾਨਕ ਉਨ੍ਹਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਹੈ। ਪੁੱਤ ਟਾਇਰ ਸਹੀ ਕਰਵਾਉਣ ਲਈ ਉਥੋਂ ਚਲਾ ਜਾਂਦਾ ਹੈ ਤੇ ਮਾਂ ਸਾਈਡ ‘ਤੇ ਹੋ ਕੇ ਫੋਨ ਚਲਾਉਣ ਲੱਗਦੀ ਹੈ।
ਇਹ ਵੀ ਪੜ੍ਹੋ :ਨੰਗਲ ‘ਚ ਵਾਪਰੀ ਬੇਹੱਦ ਮੰਦਭਾਗੀ ਘਟਨਾ, ਪਾਣੀ ਦੀ ਬਾਲਟੀ ‘ਚ ਡੁੱ.ਬਿਆ ਸਵਾ ਸਾਲ ਦਾ ਬੱਚਾ
ਇੰਨੇ ਨੂੰ ਇਕ ਬਦਮਾਸ਼ ਆਉਂਦਾ ਹੈ ਤੇ ਉਹ ਔਰਤ ਦਾ ਪਰਸ ਖੋਹ ਕੇ ਹੱਥੋਂਪਾਈ ਕਰਦਾ ਹੈ। ਬਦਮਾਸ਼ ਪਰਸ ਖੋਹ ਕੇ ਭੱਜ ਜਾਂਦਾ ਹੈ। ਔਰਤ ਪਿੱਛਾ ਕਰਦੀ ਹੈ ਪਰ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਘਟਨਾ ਤੋਂ ਸਾਬਤ ਹੁੰਦਾ ਹੈ ਕਿ ਬਦਮਾਸ਼ ਦੇ ਮਨਾਂ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: