ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ‘ਚ ਸਥਿਤ ਮਸ਼ਹੂਰ ਰੈਸਟੋਰੈਂਟ ‘ਚ ਸ਼ਨੀਵਾਰ ਦੇਰ ਰਾਤ ਇਕ ਗਾਹਕ ਨੇ ਹੰਗਾਮਾ ਕਰ ਦਿੱਤਾ। ਗਾਹਕ ਦਾ ਦੋਸ਼ ਹੈ ਕਿ ਉਸ ਨੇ ਰੈਸਟੋਰੈਂਟ ਤੋਂ ਭੱਲਾ ਚਾਟ ਲਿਆ ਸੀ। ਜਦੋਂ ਉਹ ਘਰ ਗਿਆ ਤਾਂ ਚਾਟ ਦੇ ਨਾਲ ਦਿੱਤੀ ਮਿੱਠੀ ਚਟਨੀ ਵਿੱਚ ਇੱਕ ਮਰੀ ਹੋਈ ਕਿਰਲੀ ਮਿਲੀ, ਜਿਸ ਤੋਂ ਬਾਅਦ ਪਰਿਵਾਰ ਵਾਲੇ ਰੈਸਟੋਰੈਂਟ ‘ਚ ਪਹੁੰਚੇ ਅਤੇ ਹੰਗਾਮਾ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਰੈਸਟੋਰੈਂਟ ਪਹੁੰਚੇ ਤਾਂ ਮਾਲਕ ਅਤੇ ਕਰਮਚਾਰੀ ਤੁਰੰਤ ਦੁਕਾਨ ਬੰਦ ਕਰਕੇ ਉਥੋਂ ਭੱਜ ਗਏ।
ਜਲੰਧਰ ਵਾਸੀ ਵਿਸ਼ਾਂਤ ਮਲਿਕ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਨੂੰ ਮਾਡਲ ਟਾਊਨ ਸਥਿਤ ਰੈਸਟੋਰੈਂਟ ‘ਚ ਭੱਲਾ ਚਾਟ ਖਾਣ ਲਈ ਆਪਣੇ ਪਰਿਵਾਰ ਨਾਲ ਆਇਆ ਸੀ। ਭੱਲਾ ਚਾਟ ਪੈਕ ਕਰਵਾ ਕੇ ਘਰ ਪਰਤਿਆ। ਜਦੋਂ ਅਸੀਂ ਘਰ ਪਹੁੰਚੇ ਤਾਂ ਬੱਚੇ ਚਾਟ ਖਾਣ ਦੀ ਜ਼ਿੱਦ ਕਰਨ ਲੱਗੇ।
ਜਿਸ ਤੋਂ ਬਾਅਦ ਉਨ੍ਹਾਂ ਨੇ ਚਾਟ ਦੀਆਂ ਚੀਜ਼ਾਂ ਕਟੋਰੀਆਂ ਵਿੱਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸਨੇ ਰੈਸਟੋਰੈਂਟ ਵੱਲੋਂ ਦਿੱਤੀ ਮਿੱਠੀ ਚਟਨੀ ਨੂੰ ਕਟੋਰੀ ਵਿੱਚ ਪਾਇਆ ਤਾਂ ਦੇਖਿਆ ਕਿ ਉਸ ਵਿੱਚ ਕੁਝ ਪਿਆ ਹੋਇਆ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਕਤ ਚਟਨੀ ‘ਚ ਇਕ ਮਰੀ ਹੋਈ ਕਿਰਲੀ ਪਈ ਸੀ।
ਪੀੜਤ ਨੇ ਦੱਸਿਆ ਕਿ ਜਦੋਂ ਉਹ ਰੈਸਟੋਰੈਂਟ ਪਹੁੰਚਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਕੈਸ਼ ਕਾਊਂਟਰ ‘ਤੇ ਬੈਠੇ ਵਿਅਕਤੀ ਅਤੇ ਮੁਲਾਜ਼ਮਾਂ ਨੂੰ ਕੀਤੀ। ਪਹਿਲਾਂ ਤਾਂ ਉਸ ਨੇ ਕੋਈ ਗੱਲ ਨਹੀਂ ਸੁਣੀ, ਜਦੋਂ ਹੰਗਾਮਾ ਸ਼ੁਰੂ ਹੋਇਆ ਤਾਂ ਉਨ੍ਹਾਂ ਦੀ ਮਾਰਕੀਟ ਦੇ ਪ੍ਰਧਾਨ ਨੇ ਮੌਕੇ ’ਤੇ ਆ ਕੇ ਕਿਸੇ ਤਰ੍ਹਾਂ ਦੁਕਾਨ ਬੰਦ ਕਰਵਾ ਦਿੱਤੀ।
ਦੁਕਾਨ ਬੰਦ ਕਰਨ ਤੋਂ ਬਾਅਦ ਸਾਰੇ ਕਰਮਚਾਰੀ ਉਥੋਂ ਭੱਜ ਗਏ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਇਸ ਸਬੰਧੀ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਕਰਨਗੇ, ਤਾਂ ਜੋ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਪੀੜਤ ਨੇ ਕਿਹਾ ਕਿ ਖੁਸ਼ਕਿਸਮਤੀ ਹੈ ਕਿ ਬੱਚਿਆਂ ਨੇ ਉਕਤ ਭੋਜਨ ਨਹੀਂ ਖਾਧਾ ਨਹੀਂ ਤਾਂ ਉਹ ਬੀਮਾਰ ਹੋ ਸਕਦੇ ਸਨ।
ਇਹ ਵੀ ਪੜ੍ਹੋ : ਮੁੰਬਈ ਹਮ.ਲੇ ਦੇ ਗੁਨਾਹਗਾਰ ਕਸਾਬ ਨੂੰ ਫਾਂ.ਸੀ ਦਿਵਾਉਣ ਵਾਲੇ ਵਕੀਲ ਨੂੰ BJP ਨੇ ਦਿੱਤੀ ਟਿਕਟ!
ਇਸ ਦੌਰਾਨ ਉਥੇ ਮੌਜੂਦ ਇੱਕ ਹੋਰ ਗਾਹਕ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਨੂੰ ਹੁਣੇ-ਹੁਣੇ ਇਥੋਂ ਭੱਲਾ ਚਾਟ ਖੁਆਈ ਸੀ। ਇਸੇ ਦੌਰਾਨ ਇਹ ਲੋਕ ਸ਼ਿਕਾਇਤ ਲੈ ਕੇ ਇਥੇ ਪਹੁੰਚੇ। ਇਸ ‘ਤੇ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਕਿਸੇ ਤਰ੍ਹਾਂ ਉਲਟੀਆਂ ਕਰਾਈਆਂ ਤਾਂਜੋ ਉਸ ਦੀ ਤਬੀਅਤ ਖਰਾਬ ਨਾ ਹੋ ਜਾਏ।
ਵੀਡੀਓ ਲਈ ਕਲਿੱਕ ਕਰੋ -: